ਬਟਾਲਾ ਵਿਚ ਸ਼ਾਮ ਦੇ ਸਮੇਂ 7-7 ਸਾਲ ਦੀਆਂ ਦੋ ਬੱਚੀਆਂ ਅਗਵਾ, ਲੋਕਾਂ ਚ ਦਹਿਸ਼ਤ

ਬਟਾਲਾ, 26 ਅਪ੍ਰੈਲ (ਸਤਿੰਦਰ ਸਿੰਘ) - ਬਟਾਲਾ ਸਥਿਤ ਰਾਮ ਤਲਾਈ ਮੰਦਰ ਦੇ ਨਜ਼ਦੀਕ ਅੱਜ ਸ਼ਾਮ ਦੋ 7-7 ਸਾਲ ਦੀਆਂ ਬੱਚੀਆਂ ਨੂੰ ਚਿੱਟੀ ਕਾਰ ਸਵਾਰ ਵਿਅਕਤੀ ਅਗਵਾ ਕਰ ਕੇ ਲੈ ਗਏ, ਜਿਸ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਰਾਤ ਕਰੀਬ 11:30 ਵਜੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀਆਂ ਦਾ ਪਿਤਾ ਚੁੰਨੀਆਂ ਦੀ ਰੰਗਾਈ ਦਾ ਕੰਮ ਕਰਦਾ ਹੈ। ਖ਼ਬਰ ਲਿਖੇ ਜਾਣ ਤੱਕ ਕਾਰ ਸਵਾਰਾਂ ਦੀ ਗਿਣਤੀ ਜਾਂ ਅਗਵਾ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਵਲੋਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਬੱਚੀਆਂ ਨੂੰ ਅਗਵਾ ਕਰਕੇ ਲੈ ਗਏ।