ਪਿੰਡ ਜਖਰਾਵਾ ਦੇ ਨੇੜਲੇ ਖੇਤਾਂ 'ਚੋਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ

ਫਿਰੋਜ਼ਪੁਰ, 26 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਬੀ. ਐੱਸ. ਐੱਫ. ਦੇ ਜਵਾਨਾਂ ਨੇ ਮਿਲੀ ਗੁਪਤ ਸੂਚਨਾ ਉਤੇ ਕਾਰਵਾਈ ਕਰਦੇ ਹੋਏ ਹਿੰਦ-ਪਾਕਿ ਸੀਮਾ ਦੇ ਨੇੜਲੇ ਸਰਹੱਦੀ ਪਿੰਡ ਜਖਰਾਵਾ, ਜ਼ਿਲ੍ਹਾ ਫਿਰੋਜ਼ਪੁਰ ਦੇ ਖੇਤਾਂ ਵਿਚੋਂ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ 1 ਡਰੋਨ (ਡੀ.ਜੇ.ਆਈ. ਮੈਵਿਕ 3 ਕਲਾਸਿਕ) ਬਰਾਮਦ ਕੀਤਾ ਗਿਆ। ਬੀ. ਐੱਸ. ਐਫ. ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈl