ਭਾਰਤੀ ਸਰਹੱਦ ’ਤੇ ਕਿਸਾਨਾਂ ਲਈ ਜਾਰੀ ਹੋਇਆ ਅਲਰਟ

ਅਟਾਰੀ, (ਅੰਮ੍ਰਿਤਸਰ), 26 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਪਹਿਲਗਾਮ ਵਿਖੇ ਭਾਰਤੀ ਸੈਲਾਨੀਆ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਖਿਲਾਫ਼ ਲਏ ਗਏ ਸਖ਼ਤ ਫੈਸਲੇ ਦੇ ਮੱਦੇਨਜ਼ਰ ਬੀ.ਐਸ.ਐਫ਼. ਵਲੋਂ ਭਾਰਤੀ ਪੰਜਾਬ ਦੀ ਸਰਹੱਦ, ਜੋ ਬਿਲਕੁਲ ਪਾਕਿਸਤਾਨ ਨਾਲ ਲੱਗਦੀ ਹੈ, ਉਸ ’ਤੇ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ ਦੇ ਅਗਲੇ ਪਾਸੇ ਵਾਲੀ ਜ਼ਮੀਨ ਵਿਚ ਖੜੀ ਕਣਕ ਦੀ ਫਸਲ ਨੂੰ ਆਉਣ ਵਾਲੇ 2 ਜਾਂ 3 ਤਿੰਨ ਦਿਨ ਵਿਚ ਵੱਢਣ ਦੀ ਅਪੀਲ ਬੀ.ਐਸ.ਐਫ਼. ਵਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿਖੇ ਕਰਵਾਈ ਜਾ ਰਹੀ ਹੈ ਤਾਂ ਜੋ ਭਾਰਤੀ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਨਾ ਹੋ ਸਕੇ।