ਅੱਜ ਵੀ ਜਾਰੀ ਰਿਹਾ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਨਾਗਰਿਕਾਂ ਦਾ ਆਉਣਾ ਜਾਣਾ


ਅਟਾਰੀ, (ਅੰਮ੍ਰਿਤਸਰ), 26 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ’ਤੇ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਰਿਸ਼ਤੇ ਨਾਤੇ ਬੰਦ ਹੋਣ ਉਪਰੰਤ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਰਹੇ ਯਾਤਰੂਆਂ ਦਾ ਅੱਜ ਤੀਸਰੇ ਦਿਨ ਵੀ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ ਤੇ ਵੱਡੀ ਗਿਣਤੀ ਵਿਚ ਅਟਾਰੀ ਵਾਹਘਾ ਸਰਹੱਦ ਰਸਤੇ ਦੋਵੇਂ ਦੇਸ਼ਾਂ ਦਰਮਿਆਨ ਇਕ ਦੂਸਰੇ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿਛਲੇ ਦਿਨਾਂ ਤੋਂ ਗਏ ਭਾਰਤ ਪਾਕਿਸਤਾਨ ਦੇ ਲੋਕ ਆਪੋ ਆਪਣੇ ਵਤਨਾਂ ਨੂੰ ਜਲਦੀ ਨਾਲ ਪਰਤ ਰਹੇ ਹਨ।