JALANDHAR WEATHER

ਘਰ ’ਤੇ ਹਮਲਾ ਕਰਕੇ ਭੰਨ ਤੋੜ ਕਰਨ ਵਾਲੇ 18 ਖਿਲਾਫ਼ ਮਾਮਲਾ

ਕਲਾਨੌਰ, (ਗੁਰਦਾਸਪੁਰ), 26 ਅਪ੍ਰੈਲ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੁਲਿਸ ਥਾਣਾ ਕਲਾਨੌਰ ਦੇ ਪਿੰਡ ਕੋਟ ਮੀਆਂ ਸਾਹਿਬ ਵਿੱਚ ਦੋ ਧਿਰਾਂ ਦਰਮਿਆਨ ਜ਼ਮੀਨੀ ਵਿਵਾਦ ਤਕਰਾਰ ’ਚ ਬਦਲ ਗਿਆ। ਇਸ ਦੌਰਾਨ ਇਕ ਧਿਰ ਵਲੋਂ ਦੂਸਰੀ ਧਿਰ ਦੇ ਘਰ ਹਮਲਾ ਕਰ ਦਿੱਤਾ। ਇੱਟਾਂ ਰੋੜੇ ਚੱਲਣ ਕਾਰਨ ਕਾਫ਼ੀ ਭੰਨ ਤੋੜ ਕੀਤੀ ਗਈ। ਇਸ ਮਾਮਲੇ ’ਚ ਜ਼ਖ਼ਮੀ ਵੀ ਹੋਏ। ਪੁਲਿਸ ਵਲੋਂ 3 ’ਤੇ ਨਾਵਾਂ ਤੇ ਅਤੇ 15 ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ 12 ਮੋਟਰਸਾਈਕਲ ਵੀ ਪੁਲਿਸ ਵਲੋਂ ਕਬਜ਼ੇ ’ਚ ਲਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ