ਬਾਇਓ ਗੈਸ ਪਲਾਂਟ ਮੋਰਚੇ ’ਤੇ ਪੁਲਿਸ ਦਾ ਕਬਜ਼ਾ, ਲਾਠੀਚਾਰਜ ਦੌਰਾਨ ਕੁਝ ਲੋਕ ਜਖ਼ਮੀ

ਜਗਰਾਉਂ, (ਲੁਧਿਆਣਾ), 26 ਅਪ੍ਰੈਲ (ਕੁਲਦੀਪ ਸਿੰਘ ਲੋਹਟ)- ਅੱਜ ਤੜਕਸਾਰ ਵੱਡੀ ਗਿਣਤੀ ਵਿਚ ਪੁਲਿਸ ਵਲੋਂ ਬਾਇਓ ਗੈਸ ਪਲਾਂਟ ਖਿਲਾਫ਼ ਪਿੰਡ ਅਖਾੜਾ ਵਿਖੇ ਲਗਾਤਾਰ ਚੱਲ ਰਹੇ ਧਰਨੇ ਨੂੰ ਖਦੇੜ ਦਿੱਤਾ ਗਿਆ ਤੇ ਪੁਲਿਸ ਵਲੋਂ ਪੱਕੇ ਧਰਨੇ ’ਤੇ ਬਣਿਆ ਸ਼ੈੱਡ ਵੀ ਤਹਿਸ ਨਹਿਸ ਕਰ ਦਿੱਤਾ ਗਿਆ। ਰੋਹ ’ਚ ਆਏ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਲਾਠੀਚਾਰਜ ਵੀ ਕੀਤਾ ਤੇ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ।