ਚੌਂਕ ਮਹਿਤਾ ਵਿਖੇ ਪੁਲਿਸ ਵਲੋਂ ਬਦਮਾਸ਼ ਦਾ ਐਨਕਾਊਂਟਰ
ਚੌਂਕ ਮਹਿਤਾ, (ਅੰਮ੍ਰਿਤਸਰ)- ਥਾਣਾ ਮਹਿਤਾ ਦੀ ਪੁਲਿਸ ਵਲੋਂ ਅੱਜ ਸਵੇਰੇ ਪਿੰਡ ਉਦੋਨੰਗਲ ਦੇ ਸੂਏ ’ਤੇ ਹਥਿਆਰਾਂ ਦੀ ਬਰਾਮਦਗੀ ਦੌਰਾਨ ਜਰਮਨਜੀਤ ਜਿਮਾਂ ਵਾਸੀ ਮਹਿਤਾ ਦਾ ਐਨਕਾਊਂਟਰ ਕੀਤਾ ਗਿਆ ਹੈ। ਦੋਸ਼ੀ ਨੇ ਬੀਤੇ ਦਿਨੀਂ ਮਹਿਤਾ ਚੌਕ ਵਿਖੇ ਇਕ ਸਪੇਅਰ ਪਾਰਟ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਦੁਕਾਨ ਮਾਲਕ ਅਤੇ ਗ੍ਰਾਹਕ ਨੂੰ ਜ਼ਖ਼ਮੀ ਕਰ ਦਿੱਤਾ ਸੀ। ਜ਼ਖਮੀ ਦੋਸ਼ੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।