JALANDHAR WEATHER

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿ. ਰਘਬੀਰ ਸਿੰਘ ਨੂੰ ਦਿੱਲੀ ਹਵਾਈ ਅੱਡੇ 'ਤੇ ਭਾਰੀ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ

ਅੰਮ੍ਰਿਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਜਿਨ੍ਹਾਂ ਨੇ ਅੱਜ ਅਮਰੀਕਾ ਰਵਾਨਾ ਹੋਣਾ ਸੀ, ਨੂੰ ਅੱਜ ਦਿੱਲੀ ਹਵਾਈ ਅੱਡੇ 'ਤੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਦੀ ਸੂਚਨਾ ਮਿਲੀ ਹੈ। ਮੇਰੇ ਨਾਲ ਦੋ ਹੋਰ ਜਣਿਆਂ ਨੇ ਸੈਕਰਾਮੈਂਟੋ ਯੂ.ਐੱਸ.ਏ. ਵਿਖੇ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਅੱਜ ਨਵੀਂ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂ.ਐੱਸ.ਏ. ਲਈ ਏਅਰ ਇੰਡੀਆ ਦੀ ਫਲਾਈਟ ਨੰਬਰ ਏ.ਆਈ. 183 ਰਾਹੀਂ ਬਿਜ਼ਨੈੱਸ ਕਲਾਸ ਅਤੇ ਇਕਾਨਮੀ ਟਿਕਟ ਉੱਤੇ ਸਫ਼ਰ ਕਰਨਾ ਸੀ। ਜਹਾਜ਼ ਕੀਤਾ ਲੇਕਿਨ ਬਿਜ਼ਨੈੱਸ ਕਲਾਸ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਾਫ਼-ਸਫਾਈ ਪੱਖੋਂ ਨਿਮਨ ਪੱਧਰ ਹੋਣ ਕਰਕੇ, ਮੇਰੇ ਵਲੋਂ ਅਤੇ ਕੁਝ ਯਾਤਰੀਆਂ ਵਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ। ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਉੱਤੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਸਾਹਮਣੇ ਬੈਠ ਗਏ। ਏਅਰ ਇੰਡੀਆ ਵਲੋਂ ਬਿਜ਼ਨੈੱਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਟਾਫ ਵਲੋਂ ਦੁਰਵਿਵਹਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਪਿਛਲੇ ਤਿੰਨ ਘੰਟਿਆਂ ਤੋਂ ਸਾਨੂੰ ਏਅਰਪੋਰਟ ਉੱਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਜੋ ਬਹੁਤ ਨਿੰਦਣਯੋਗ ਹੈ। ਏਅਰ ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਹਨ ਪਰ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ, ਨਾ ਸਾਡਾ ਸਾਮਾਨ ਵਾਪਸ ਮਿਲਿਆ ਅਤੇ ਨਾ ਹੀ ਏਅਰ ਇੰਡੀਆ ਦੇ ਕਿਸੇ ਅਧਿਕਾਰੀ ਵਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ। ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਤਿੰਨ ਘੰਟਿਆਂ ਤੋਂ ਭੁੱਖੇ ਤੇ ਪਿਆਸੇ ਬੈਠੇ ਹਾਂ, ਅਤਿ ਨਿੰਦਣਯੋਗ ਵਰਤਾਰਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ