ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਭਾਰਤੀ ਜਵਾਨ ਨੂੰ ਪਾਕਿ ਰੇਂਜਰਾਂ ਕੀਤਾ ਕਾਬੂ
ਨਵੀਂ ਦਿੱਲੀ, 24 ਅਪ੍ਰੈਲ-ਸਰਹੱਦੀ ਸੁਰੱਖਿਆ ਬਲ (BSF) ਦੇ ਇਕ ਜਵਾਨ ਨੂੰ ਬੁੱਧਵਾਰ, 23 ਅਪ੍ਰੈਲ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿਚ ਲੈ ਲਿਆ, ਜਦੋਂ ਉਹ ਡਿਊਟੀ ਦੌਰਾਨ ਗਲਤੀ ਨਾਲ ਪੰਜਾਬ ਦੇ ਫਿਰੋਜ਼ਪੁਰ ਵਿਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ ਸੀ। ਇਕ ਸੀਨੀਅਰ BSF ਅਧਿਕਾਰੀ ਨੇ ਕਿਹਾ ਕਿ ਜਵਾਨ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਇਕ ਫਲੈਗ ਮੀਟਿੰਗ ਬੁਲਾਈ ਗਈ ਹੈ।