ਅਟਾਰੀ-ਵਾਹਗਾ ਚੈੱਕਪੋਸਟ 'ਤੇ ਝੰਡਾ ਉਤਾਰਨ ਦੀ ਰਸਮ ਗੇਟ ਖੋਲ੍ਹੇ ਬਿਨਾਂ ਹੋਈ

ਅੰਮ੍ਰਿਤਸਰ, 24 ਅਪ੍ਰੈਲ-ਅਟਾਰੀ-ਵਾਹਗਾ ਏਕੀਕ੍ਰਿਤ ਚੈੱਕਪੋਸਟ 'ਤੇ ਝੰਡਾ ਉਤਾਰਨ ਦੀ ਰਸਮ ਗੇਟ ਖੋਲ੍ਹੇ ਬਿਨਾਂ ਹੀ ਕੀਤੀ ਗਈ। ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਏਕੀਕ੍ਰਿਤ ਚੈੱਕਪੋਸਟ ਅਟਾਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ (ਪਾਕਿਸਤਾਨੀ ਨਾਗਰਿਕ) ਜਾਇਜ਼ ਪ੍ਰਮਾਣ ਪੱਤਰਾਂ ਨਾਲ ਸਰਹੱਦ ਪਾਰ ਕਰ ਗਏ ਹਨ, ਉਹ 1 ਮਈ 2025 ਤੋਂ ਪਹਿਲਾਂ ਉਸ ਰਸਤੇ ਰਾਹੀਂ ਵਾਪਸ ਆ ਸਕਦੇ ਹਨ।