JALANDHAR WEATHER

5:30 ਵਜੇ ਸ਼ੁਰੂ ਹੋਵੇਗੀ ਰੀਟਰੀਟ ਸੈਰਾਮਨੀ, ਸੈਲਾਨੀ ਪਹੁੰਚ ਰਹੇ ਘੱਟ

ਅਟਾਰੀ, (ਅੰਮ੍ਰਿਤਸਰ) 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸੈਰਾਮਨੀ ਸ਼ਾਮ 5:30 ਵਜੇ ਸ਼ੁਰੂ ਹੋ ਰਹੀ ਹੈ ਪਰ ਸੈਲਾਨੀ ਬਹੁਤ ਘੱਟ ਪਹੁੰਚੇ ਹਨ। ਪਹਿਲਾਂ ਸੈਲਾਨੀ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਜਾਂਦੇ ਸਨ ਪਰ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਹੀ ਆਏ ਹਨ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਬੰਧ ਤੋੜਨ ਦੀ ਗੱਲ ਹਰੇਕ ਨਾਗਰਿਕ ਤੱਕ ਪਹੁੰਚ ਗਈ ਹੈ, ਜਿਸ ਤੋਂ ਬਾਅਦ ਸੈਲਾਨੀ ਅਟਾਰੀ ਬਾਰਡਰ ਉਤੇ ਨਾ ਮਾਤਰ ਹੀ ਪਹੁੰਚੇ ਹਨ। ਢਾਬਾ ਮਾਲਕਾਂ ਅਤੇ ਅਟਾਰੀ ਸਰਹੱਦ ਉਤੇ ਰੋਜ਼ੀ-ਰੋਟੀ ਕਮਾਉਣ ਵਾਲੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਯਾਤਰੀ ਅੰਮ੍ਰਿਤਸਰ ਆਵੇਗਾ, ਉਹ ਅਟਾਰੀ ਬਾਰਡਰ ਉਤੇ ਪਹੁੰਚੇਗਾ। ਅੰਮ੍ਰਿਤਸਰ ਯਾਤਰੀ ਬਹੁਤ ਘੱਟ ਪਹੁੰਚੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ