ਐਨ.ਆਈ.ਏ. ਵਲੋਂ ਫ਼ਿਰੋਜ਼ਪੁਰ ਦੇ ਨਾਮੀ ਹੋਟਲ ’ਤੇ ਛਾਪੇਮਾਰੀ

ਫ਼ਿਰੋਜ਼ਪੁਰ, 24 ਅਪ੍ਰੈਲ (ਗੁਰਿੰਦਰ ਸਿੰਘ)- ਐਨ.ਆਈ.ਏ. ਦੀ ਟੀਮ ਵਲੋਂ ਅੱਜ ਸਵੇਰੇ ਫ਼ਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ ਸਥਿਤ ਇਕ ਨਾਮੀ ਹੋਟਲ ਅਤੇ ਹੋਟਲ ਮਾਲਕ ਦੇ ਘਰ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਇਸ ਹੋਟਲ ਮਾਲਕ ਦੇ ਪਿਛਲੇ ਦਿਨੀਂ ਪਾਕਿਸਤਾਨ ਜਾਣ ਅਤੇ ਉਥੋਂ ਦੇ ਨੰਬਰਾਂ ’ਤੇ ਹੋਈਆਂ ਫੋਨ ਕਾਲਾਂ ਨੂੰ ਲੈ ਕੇ ਐੱਨ.ਆਈ.ਏ. ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਕਰੀਬ ਦੋ ਘੰਟੇ ਚੱਲੀ ਛਾਪੇਮਾਰੀ ਦੌਰਾਨ ਟੀਮ ਦੇ ਹੱਥ ਕੀ ਕੁਝ ਲੱਗਾ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।