ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਬਜਟ ਰੱਦ
ਪੰਚਕੂਲਾ, 27 ਮਾਰਚ- ਹਰਿਆਣਾ ਸਿੱਖ ਗੁਰਦੁਆਰਾ ਮੇੈਨੇਜਮੈਂਟ ਕਮੇਟੀ ਦਾ ਬਜਟ ਜੁਡੀਸ਼ੀਅਲ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਗਿਆ ਹੈ। ਕੋਰਮ ਪੂਰਾ ਨਾ ਹੋਣ ਕਾਰਨ ਇਸਨੂੰ ਰੱਦ ਕੀਤਾ ਗਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਕੋਰਮ ਪੂਰਾ ਨਾ ਹੋਣ ਕਾਰਨ ਇਹ ਬਜਟ ਵੈਲਿਡ ਨਹੀਂ ਹੈ। ਜ਼ਿਕਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ 104 ਕਰੋੜ ਰੁਪਏ ਦਾ ਬਜਟ ਸੀ। ਜਿਸਨੂੰ ਜੁਡੀਸ਼ੀਅਲ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਗਿਆ ਹੈ।
ਪੰਚਕੂਲਾ ਸੈਕਟਰ 1 ਜ਼ਿਲ੍ਹਾ ਸਕੱਤਰਾਲੇ ਵਿਚ ਹੋਈ ਸੁਣਵਾਈ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 104 ਕਰੋੜ ਰੁਪਏ ਦੇ ਬਜਟ ਨੂੰ ਜੂਡੀਸ਼ਲ ਕਮਿਸ਼ਨ ਨੇ ਰੱਦ ਕਰ ਦਿੱਤਾ। ਜੂਡੀਸ਼ਲ ਕਮਿਸ਼ਨ ਨੇ ਕਿਹਾ ਕਿ ਕੋਰਮ ਪੂਰਾ ਨਾ ਹੋਣ ਕਾਰਨ ਇਹ ਬਜਟ ਮੰਨਣਯੋਗ ਨਹੀਂ ਹੈ। ਬਜਟ ਨਾਲ ਸੰਬੰਧਿਤ ਲਏ ਗਏ ਸਾਰੇ ਫੈਸਲੇ ਵੀ ਰੱਦ ਕਰ ਦਿੱਤੇ ਗਏ ਹਨ।
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੂਡੀਸ਼ਲ ਕਮਿਸ਼ਨ ਵਲੋਂ ਬਜਟ 'ਤੇ ਫੈਸਲਾ ਸੁਣਾਇਆ ਗਿਆ ਹੈ ਅਤੇ ਇਹ ਹਰਿਆਣਾ ਦੀ ਜਨਤਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਬਜਟ ਪਾਸ ਕੀਤਾ ਗਿਆ ਸੀ, ਜਿਸ 'ਤੇ ਅਸੀਂ ਐਤਰਾਜ਼ ਜਤਾਇਆ ਸੀ। ਹੁਣ ਪਹਿਲਾਂ ਵਾਲੇ ਬਜਟ ਨੂੰ ਕਲੀਅਰ ਕਰਨ ਤੋਂ ਬਾਅਦ ਹੀ ਨਵਾਂ ਬਜਟ ਪੇਸ਼ ਕਰਨਾ ਪਵੇਗਾ। ਜੂਡੀਸ਼ਲ ਕਮਿਸ਼ਨ ਨੇ ਇਹ ਵੀ ਕਿਹਾ ਕਿ ਚੀਫ਼ ਸਕੱਤਰ ਅਤੇ ਪ੍ਰਧਾਨ ਬਜਟ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ।
;
;
;
;
;
;
;
;
;