JALANDHAR WEATHER

ਨਹੀਂ ਲੱਗੇਗਾ ਕਿਸੇ ਤਰ੍ਹਾਂ ਦਾ ਲੌਕਡਾਊਨ- ਹਰਦੀਪ ਪੁਰੀ

 ਨਵੀਂ ਦਿੱਲੀ, 27 ਮਾਰਚ- ਪੱਛਮ ਵਿਚ ਵੱਧਦੇ ਤਣਾਅ ਵਾਲੇ ਮਾਹੌਲ ਵਿਚਾਲੇ ਸਾਰੇ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕਮੀ ਹੋ ਗਈ ਹੈ। ਲੋਕਾਂ ਨੇ ਪੈਟਰੋਲ ਪੰਪਾਂ ਉਤੇ ਭੀੜਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸੇ ਵਿਚਾਲੇ ਲੋਕਾਂ ਵਿਚਕਾਰ ਲੌਕਡਾਉਨ ਦੀਆਂ ਅਫਵਾਹਾਂ ਉਠ ਰਹੀਆਂ ਹਨ। ਇਨ੍ਹਾਂ ਸਾਰੀਆਂ ਅਫਵਾਹਾਂ ਵਿਚਾਲੇ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਬਿਆਨ ਸਾਹਮਣੇ ਆਏ ਹਨ। 

 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਲੌਕਡਾਊਨ ਦੀਆਂ ਉਠ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕੋਈ ਕਮੀ ਨਹੀਂ। ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ। ਇਸੇ ਤਰ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੌਕਡਾਊਨ ਨਹੀਂ ਲੱਗਣ ਜਾ ਰਿਹਾ। ਫਿਕਰ ਨਾ ਕਰੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ