ਸੈਸ਼ਨ ’ਚ ਪਾਸ ਕੀਤੇ ਸਾਰੇ ਬਿੱਲ ਭਾਰਤ ਨੂੰ ਬਣਾਉਣਗੇ ਵਿਕਸਤ ਰਾਸ਼ਟਰ- ਕਿਰਨ ਰਿਜਿਜੂ
ਨਵੀਂ ਦਿੱਲੀ, 19 ਦਸੰਬਰ - ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਇਸ ਸੈਸ਼ਨ ਵਿਚ ਪਾਸ ਕੀਤੇ ਗਏ ਬਿੱਲ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਭਾਰਤ ਨੂੰ 'ਵਿਕਸਤ' ਰਾਸ਼ਟਰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਣਗੇ। ਵੰਦੇ ਮਾਤਰਮ 'ਤੇ ਵਿਆਪਕ ਚਰਚਾ ਕਰਕੇ ਅਸੀਂ ਇਕ ਵਾਰ ਫਿਰ ਦੇਸ਼ ਭਗਤੀ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਚੋਣ ਪ੍ਰਕਿਰਿਆ ਬਾਰੇ ਸਵਾਲ ਉਠਾਏ, ਪਰ ਸੰਸਦ ਦੇ ਦੋਵਾਂ ਸਦਨਾਂ ਵਿਚ ਚੋਣ ਸੁਧਾਰਾਂ 'ਤੇ ਬਹਿਸਾਂ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਗਿਆ। ਚੋਣ ਕਮਿਸ਼ਨ ਅਤੇ ਚੋਣ ਪ੍ਰਣਾਲੀ 'ਤੇ ਦੋਸ਼ ਲਗਾਉਣ ਵਾਲਿਆਂ ਦਾ ਵੀ ਪਰਦਾਫਾਸ਼ ਹੋਇਆ। ਇਹ ਪਹਿਲੀ ਵਾਰ ਸੀ, ਜਦੋਂ ਚੋਣ ਕਮਿਸ਼ਨ ਅਤੇ ਚੋਣ ਸੁਧਾਰਾਂ 'ਤੇ ਵੱਖਰੀ ਚਰਚਾ ਹੋਈ। ਇਹ ਦਰਸਾਉਂਦਾ ਹੈ ਕਿ ਸਰਕਾਰ ਚਰਚਾ ਲਈ ਕਿੰਨੀ ਤਿਆਰ ਹੈ। ਇਸ ਚਰਚਾ ਤੋਂ ਬਾਅਦ ਕੋਈ ਉਲਝਣ ਨਹੀਂ ਬਚੀ ਹੈ। ਵਿਰੋਧੀ ਧਿਰ ਨੂੰ ਇਸ ਲਈ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ।
;
;
;
;
;
;
;
;
;