ਬਿੱਲਾ ਕਤਲ ਮਾਮਲੇ ਵਿਚ ਟਾਂਡਾ ਪੁਲਿਸ ਨੇ ਵਿਦੇਸ਼ ਵਿਚ ਬੈਠੇ ਤੇ ਹੋਰਨਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ
ਟਾਂਡਾ ਉੜਮੁੜ,(ਹੁਸ਼ਿਆਰਪੁਰ),19 ਦਸੰਬਰ (ਦੀਪਕ ਬਹਿਲ,ਮਸੀਤੀ)- ਟਾਂਡਾ ਹੁਸ਼ਿਆਰਪੁਰ ਮਾਰਗ ’ਤੇ ਅੱਡਾ ਕਲੋਆ ਨੇੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਬਿੱਲਾ ਦੇ ਮਾਮਲੇ ਦੇ ਸੰਬੰਧ ਵਿਚ ਟਾਂਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਤਲ ਦੇ ਮਾਮਲੇ ਵਿਚ ਟਾਂਡਾ ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸ਼ੂਟਰਾਂ ਅਤੇ ਵਿਦੇਸ਼ ਬੈਠ ਕੇ ਇਸ ਦੀ ਸਾਜਿਸ਼ ਰਚਣ ਵਾਲਿਆਂ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਹ ਮਾਮਲਾ ਕਤਲ ਕੀਤੇ ਗਏ ਵਿਅਕਤੀ ਬਲਜੀਤ ਸਿੰਘ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੰਧਾਲਾ ਸ਼ੇਖਾਂ ਦੇ ਦੋਸਤ ਪੰਚਾਇਤ ਸੰਮਤੀ ਮੈਂਬਰ ਸਰਪੰਚ ਅਤਿੰਦਰਪਾਲ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਢਡਿਆਲਾ ਦੇ ਬਿਆਨ ਦੇ ਆਧਾਰ 'ਤੇ ਪ੍ਰਦੀਪ ਸਿੰਘ ਵਾਸੀ ਗੜਦੀਵਾਲਾ, ਅਮਰਦੀਪ ਸਿੰਘ ਉਰਫ਼ ਬੂਈ ਵਾਸੀ ਮਾਂਗਾ, ਲੱਬਾ ਵਾਸੀ ਪਿੰਡ ਸੀਕਰੀ, ਅਰਸ਼ਦੀਪ ਸਿੰਘ ਵਾਸੀ ਗੜਦੀਵਾਲਾ, ਧਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖਡਿਆਲਾ ਸੈਣੀਆਂ ਅਤੇ 2 ਹੋਰਨਾਂ ਅਣ-ਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਗਏ ਆਪਣੇ ਬਿਆਨਾਂ ਵਿਚ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਉਸ ਨੂੰ ਇਕ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਪ੍ਰਦੀਪ ਹਾਲ ਵਾਸੀ ਅਮਰੀਕਾ, ਬੂਈ ਹਾਲ ਵਾਸੀ ਦੁਬਈ, ਲੱਬਾ ਹਾਲ ਵਾਸੀ ਕੈਨੇਡਾ ਅਤੇ ਅਰਸ਼ ਨੇ ਉਸ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਦੁਸ਼ਮਣਾਂ ਨਾਲ ਮਿਲਦਾ ਵਰਤਦਾ ਹੈ, ਇਸ ਲਈ ਮਜ਼ਾ ਚਖਾਉਣਗੇ।
ਇਸ ਦੌਰਾਨ ਬੀਤੀ ਸ਼ਾਮ ਜਦੋਂ ਉਹ ਕਾਰ 'ਤੇ ਬਿੱਲਾ ਦੇ ਨਾਲ ਕੰਧਾਲਾ ਸ਼ੇਖਾ ਜਾ ਰਿਹਾ ਸੀ ਤਾਂ ਅੱਡਾ ਕਲੋਆ ’ਤੇ ਜਦੋਂ ਬਿੱਲਾ ਮਠਿਆਈ ਦੀ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਕੇ ਕਾਰ ਵੱਲ ਵਧ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਧਰਮਿੰਦਰ ਅਤੇ ਦੋ ਹੋਰਨਾਂ ਵਿਅਕਤੀਆਂ ਨੇ ਉਸ ’ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
;
;
;
;
;
;
;
;
;