ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਈਆਂ ਕਈ ਗੱਡੀਆਂ
ਜੈਂਤੀਪੁਰ, (ਅੰਮ੍ਰਿਤਸਰ), 19 ਦਸੰਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਦੇ ਨਜ਼ਦੀਕੀ ਪਿੰਦੇ ਟੋਲ ਪਲਾਜ਼ਾ ਵਰਿਆਮ ਨੰਗਲ ਕੱਥੂਨੰਗਲ ਦੇ ਕੋਲ ਸੰਘਣੀ ਧੁੰਦ ਕਾਰਨ ਐਕਸੀਡੈਂਟ ਹੋਣ ਕਾਰਨ ਅੱਧੀ ਦਰਜਨ ਦੇ ਕਰੀਬ ਗੱਡੀਆਂ ਨੁਕਸਾਨੀਆਂ ਗਈਆਂ। ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਬਹੁਤ ਤੇਜ਼ੀ ਵਿਚ ਆ ਰਿਹਾ ਸੀ, ਜੋ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਡਵਾਇਡਰ ’ਤੇ ਚੜ ਗਿਆ। ਇਸ ਵਿਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
;
;
;
;
;
;
;
;
;