ਪਿੰਡ ਕੋਲੀਆਂ 418 ਤੋਂ ਮੋਤਲਾ ਮਹਿਤਾਬਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਪਾਣੀ ਦੇ ਬਹਾਅ ਵਿਚ ਟੁੱਟੀ

ਭੰਗਾਲਾ,(ਹੁਸ਼ਿਆਰਪੁਰ), 25 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਸਨਿਆਲ, ਮਹਿਤਾਬਪੁਰ, ਕੋਲੀਆਂ 418 ਵਿਖੇ ਵਗਦੇ ਬਿਆਸ ਦਰਿਆ ਵਿਚ ਪੋਂਗ ਡੈਮ ਤਲਵਾੜਾ ਤੇ ਚੱਕੀ ਪੁੱਲ ਪਠਾਨਕੋਟ ਤੋਂ ਆਏ ਪਾਣੀ ਕਾਰਨ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਪਿੰਡਾਂ ਵਿਚ ਹੜ੍ਹ ਆ ਗਿਆ ਹੈ, ਜਿਸ ਕਾਰਨ ਕੋਲੀਆਂ 418 ਤੋਂ ਮੋਤਲਾ ਅਤੇ ਪਿੰਡ ਮਹਿਤਾਬਪੁਰ ਨੂੰ ਜਾਣ ਵਾਲੀ ਲਿੰਕ ਸੜਕ ਵਿਚ ਵੱਡਾ ਪਾੜ ਪੈ ਗਿਆ ਤੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਵਿਚ ਲਗਾਤਾਰ ਬਹੁਤ ਤੇਜ਼ ਪਾਣੀ ਦਾ ਬਹਾ ਚੱਲ ਰਿਹਾ ਹੈ ਅਤੇ ਇਸ ਸੜਕ ’ਤੇ ਲਗਭਗ ਚਾਰ ਪਿੰਡ ਪੈਂਦੇ ਹਨ, ਜਿਨ੍ਹਾਂ ਨੂੰ ਇਹ ਮੁੱਖ ਸੜਕ ਪੈਂਦੀ ਹੈ ।