ਗੁਰਦੁਆਰਾ ਦਸ਼ਮੇਸ ਕਲਚਰ ਸੈਂਟਰ ਕੈਲਗਰੀ ਤੋਂ ਕੀਰਤਨੀ ਜਥੇ ਦਾ ਇਕ ਸਾਥੀ ਹੋਇਆ ਫਰਾਰ

ਕੈਲਗਰੀ, 25 ਅਗਸਤ (ਜਸਜੀਤ ਸਿੰਘ ਧਾਮੀ)- ਗੁਰਦੁਆਰਾ ਦਸ਼ਮੇਸ ਕਲਚਰ ਸੈਂਟਰ ਕੈਲਗਰੀ ਦੇ ਸੱਦੇ ’ਤੇ ਵੀਜ਼ਾ ਲੈ ਕੇ ਆਏ ਕੀਰਤਨੀ ਜਥਾ ਭਾਈ ਗੁਰਜੀਤ ਸਿੰਘ ਬੁੱਢਾਜੌੜ ਦਾ ਸਾਥੀ ਹਰਜੀਤ ਸਿੰਘ ਤਬਲਾ ਸਾਥੀ ਆਪਣੇ ਸਾਥੀਆਂ ਨੂੰ ਬਿਨ੍ਹਾਂ ਦੱਸਿਆਂ ਫ਼ਰਾਰ ਹੋ ਗਿਆ ਹੈ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਰਵਿੰਦਰ ਸਿੰਘ ਤੱਬੜ ਨੇ ਦਿਨ ਦੇ ਦੀਵਾਨਾਂ ਵਿਚ ਇਹ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਕੀਰਤਨ ਵਾਲੇ ਬਾਕੀ ਜਥਿਆਂ ਲਈ ਵੀ ਰਸਤੇ ਬੰਦ ਕਰ ਦਿੰਦੇ ਹਨ। ਭਾਈ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਵਾਲਾ ਇਕ ਸਾਥੀ ਕੱਲ੍ਹ ਪੰਜਾਬ ਵਾਸਤੇ ਰਵਾਨਾ ਕੀਤੇ ਜਾ ਰਹੇ ਹਾਂ ਤੇ ਉਨ੍ਹਾਂ ਦਾ ਸਾਥੀ ਤਬਲੇ ਵਾਲਾ, ਜੋ ਫਰਾਰ ਹੋ ਗਿਆ ਹੈ, ਉਸ ਵਿਰੁੱਧ ਬਣਣੀ ਕਾਰਵਾਈ ਕੀਤੀ ਜਾ ਰਹੀ ਹੈ।