JALANDHAR WEATHER

ਬਹਿਮਣ ਦੀਵਾਨਾ ਰੋਡ 'ਤੇ ਔਰਤਾਂ ਨਾਲ ਲੁੱਟ-ਖੋਹ ਕਰਨ ਵਾਲੇ 2 ਦੋਸ਼ੀ ਕਾਬੂ

ਬਠਿੰਡਾ, 23 ਅਗਸਤ-ਐਸ.ਐਸ.ਪੀ. ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ 19 ਅਗਸਤ ਨੂੰ ਬਹਿਮਣ ਦੀਵਾਨਾ ਰੋਡ 'ਤੇ ਦੋ ਔਰਤਾਂ ਨਾਲ ਖੋਹ ਦੀ ਘਟਨਾ ਵਾਪਰੀ ਸੀ। ਬਾਈਕ 'ਤੇ ਸਵਾਰ ਦੋ ਬਦਮਾਸ਼ਾਂ ਨੇ ਇਕ ਔਰਤ ਦਾ ਬੈਗ ਖੋਹ ਲਿਆ ਅਤੇ ਉਸਨੂੰ ਧੱਕਾ ਵੀ ਦਿੱਤਾ, ਜਿਸ ਕਾਰਨ ਉਹ ਡਿੱਗ ਪਈ। ਔਰਤ ਗੰਭੀਰ ਜ਼ਖਮੀ ਹੋ ਗਈ। ਸਾਨੂੰ ਸੂਚਨਾ ਮਿਲੀ ਸੀ ਕਿ ਇਸ ਮਾਮਲੇ ਦੇ ਦੋ ਦੋਸ਼ੀ ਅਮਨਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਇਸ ਇਲਾਕੇ ਵਿਚ ਸਨ। ਉਨ੍ਹਾਂ ਨੂੰ ਰੋਕਣ 'ਤੇ, ਉਨ੍ਹਾਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਅਤੇ ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਅਮਨਪ੍ਰੀਤ ਸਿੰਘ ਜ਼ਖਮੀ ਹੋ ਗਿਆ। ਦੂਜੇ ਦੋਸ਼ੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਾਂਚ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ