JALANDHAR WEATHER

ਕਿਸਾਨ ਮਹਾਪੰਚਾਇਤ ਲਈ ਪੁਲਿਸ ਵਲੋਂ ਟਰੈਫਿਕ ਐਡਵਾਈਜ਼ਰੀ ਜਾਰੀ

ਸਮਰਾਲਾ, 23 ਅਗਸਤ (ਗੋਪਾਲ ਸੋਫਤ)-ਐਤਵਾਰ ਨੂੰ ਸਮਰਾਲਾ 'ਚ ਅਨਾਜ ਮੰਡੀ ਵਿਖੇ ਹੋ ਰਹੀ ਕਿਸਾਨਾਂ ਦੀ ਮਹਾਰੈਲੀ ਕਰਨ ਖੰਨਾ ਜ਼ਿਲ੍ਹਾ ਪੁਲਿਸ ਵਲੋਂ ਆਮ ਲੋਕਾਂ ਲਈ ਸਮਰਾਲਾ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਦਾ ਟਰੈਫਿਕ ਰੂਟ ਬਦਲ ਦਿੱਤਾ ਗਿਆ ਹੈ। ਪੁਲਿਸ ਵਲੋਂ ਜਾਰੀ ਕੀਤੀ ਗਈ ਟਰੈਫਿਕ ਐਡਵਾਈਜ਼ਰੀ ਮੁਤਾਬਕ ਹੁਣ ਚੰਡੀਗੜ੍ਹ ਤੋਂ ਸਮਰਾਲਾ ਲੁਧਿਆਣਾ ਜਾਣ ਵਾਲਾ ਸਾਰਾ ਟਰੈਫਿਕ ਸ਼ਹਿਰ ਦੇ ਅੰਦਰ ਦੀ ਬਜਾਏ ਬਾਹਰੋਂ ਬਾਹਰ ਬਾਈਪਾਸ ਰਾਹੀਂ ਜਾਵੇਗਾ। ਇਸ ਤੋਂ ਇਲਾਵਾ ਖੰਨਾ ਤੋਂ ਆਉਣ ਵਾਲਾ ਸਾਰਾ ਟਰੈਫਿਕ ਵਾਇਆ ਸਾਹਨੇਵਾਲ ਕੁਹਾੜਾ ਡਾਈਵਰਟ ਕਰ ਦਿੱਤਾ ਗਿਆ ਹੈ।

ਸਮਰਾਲਾ, ਮਾਛੀਵਾੜਾ ਅਤੇ ਨਵਾਂਸ਼ਹਿਰ ਜਾਣ ਵਾਲਾ ਸਾਰਾ ਟ੍ਰੈਫਿਕ ਕੱਲ੍ਹ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੰਨਾ ਸ਼ਹਿਰ ਤੋਂ ਹੀ ਵੱਲ ਸਾਹਨੇਵਾਲ ਵਾਲੇ ਪਾਸੇ ਡਾਈਵਰਟ ਕਰ ਦਿੱਤਾ ਗਿਆ ਹੈ। ਇਹ ਸਾਰਾ ਟ੍ਰੈਫਿਕ ਕਰੀਬ 30 ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਦਾ ਹੋਇਆ ਵਾਇਆ ਕੁਹਾੜਾ ਤੋਂ ਨੀਲੋ ਪੁਲ ਹੁੰਦਾ ਹੋਇਆ ਮਾਛੀਵਾੜਾ ਤੇ ਨਵਾਂਸ਼ਹਿਰ ਵੱਲ ਜਾਵੇਗਾ। ਇਸੇ ਤਰ੍ਹਾਂ ਮਲੇਰਕੋਟਲਾ, ਪਾਇਲ ਅਤੇ ਬੀਜਾ ਤੋਂ ਆਉਣ ਵਾਲਾ ਟਰੈਫਿਕ ਵੀ ਸਹਾਨੇਵਾਲ ਵਾਲੇ ਰੂਟ ਵੱਲ ਡਾਈਵਰਟ ਕਰ ਦਿੱਤਾ ਗਿਆ ਹੈ। ਨਵਾਂਸ਼ਹਿਰ ਅਤੇ ਮਾਛੀਵਾੜਾ ਸਾਈਡ ਤੋਂ ਆਉਣ ਵਾਲੀ ਸਾਰੀ ਟਰੈਫਿਕ ਨੂੰ ਸਮਰਾਲਾ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਸਰਹੰਦ ਨਹਿਰ ਦੇ ਗੜੀ ਪੁੱਲ ਤੋਂ ਡਾਈਵਰਟ ਕਰ ਦਿੱਤਾ ਗਿਆ ਹੈ ਅਤੇ ਇਸ ਸਾਈਡ ਦਾ ਸਾਰਾ ਟਰੈਫਿਕ ਨੀਲੋਂ ਪੁਲ ਤੋਂ ਹੁੰਦਾ ਹੋਇਆ ਦੋਰਾਹਾ ਹੋ ਕੇ ਜਾਵੇਗਾ।

ਇਸ ਰੈਲੀ 'ਚ ਪਹੁੰਚਣ ਲਈ ਕਿਸਾਨਾਂ ਨੂੰ ਰੈਲੀ ਸਥਾਨ ਉਤੇ ਪੈਦਲ ਹੀ ਜਾਣਾ ਪਵੇਗਾ ਅਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਪਾਰਕਿੰਗ ਲਈ ਪੁਲਿਸ ਵਲੋਂ ਅੱਠ ਹੋਰ ਸਥਾਨਾਂ 'ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਸਥਾਨਕ ਮਾਲਵਾ ਕਾਲਜ ਦੇ ਖੇਡ ਸਟੇਡੀਅਮ, ਸਰਕਾਰੀ ਆਈ.ਟੀ.ਆਈ. ਗਰਾਊਂਡ, ਨਨਕਾਣਾ ਸਾਹਿਬ ਸਕੂਲ ਦੇ ਗਰਾਊਂਡ, ਸੰਘੂ ਰਿਜ਼ੋਰਟ ਪਾਰਕਿੰਗ, ਖੇਡ ਗਰਾਊਂਡ ਉਟਾਲਾ, ਰੇਲਵੇ ਸਟੇਸ਼ਨ ਪਾਰਕਿੰਗ ਅਤੇ ਨਵਾਂ ਬੱਸ ਸਟੈਂਡ ਪਾਰਕਿੰਗ ਵਿਖੇ ਪ੍ਰਬੰਧ ਕੀਤੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ