JALANDHAR WEATHER

ਈ.ਟੀ. ਵਰਲਡ ਲੀਡਰਜ਼ ਫੋਰਮ ਦੌਰਾਨ ਪੀ.ਐਮ. ਨਰਿੰਦਰ ਮੋਦੀ ਵਲੋਂ ਸੰਬੋਧਨ

ਨਵੀਂ ਦਿੱਲੀ, 23 ਅਗਸਤ-ਈ.ਟੀ. ਵਰਲਡ ਲੀਡਰਜ਼ ਫੋਰਮ 2025 ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਵਿਚ ਵੀ ਇਕ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ। ਇਹ ਪ੍ਰਕਿਰਿਆ ਇਸ ਦੀਵਾਲੀ ਤੱਕ ਪੂਰੀ ਹੋ ਜਾਵੇਗੀ। ਇਸ ਨਾਲ ਜੀ.ਐਸ.ਟੀ. ਹੋਰ ਵੀ ਆਸਾਨ ਹੋ ਜਾਵੇਗਾ ਅਤੇ ਕੀਮਤਾਂ ਵੀ ਘੱਟ ਜਾਣਗੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ 11 ਸਾਲਾਂ ਵਿਚ 60 ਤੋਂ ਵੱਧ ਪੁਲਾੜ ਮਿਸ਼ਨ ਪੂਰੇ ਕੀਤੇ ਗਏ ਹਨ। ਬਹੁਤ ਸਾਰੇ ਮਿਸ਼ਨ ਲਾਈਨ ਵਿਚ ਹਨ। ਇਸ ਸਾਲ, ਅਸੀਂ ਸਪੇਸ ਡੌਕਿੰਗ ਦੀ ਸਮਰੱਥਾ ਵੀ ਪ੍ਰਾਪਤ ਕੀਤੀ ਹੈ। ਇਹ ਸਾਡੇ ਭਵਿੱਖ ਦੇ ਮਿਸ਼ਨਾਂ ਲਈ ਇਕ ਵੱਡੀ ਪ੍ਰਾਪਤੀ ਹੈ। ਹੁਣ ਭਾਰਤ ਗਗਨਯਾਨ ਮਿਸ਼ਨ ਰਾਹੀਂ ਆਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਵਿਚ, ਸਾਨੂੰ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਤਜਰਬੇ ਤੋਂ ਬਹੁਤ ਮਦਦ ਮਿਲਣ ਜਾ ਰਹੀ ਹੈ। ਭਾਰਤ ਹੁਣ ਦੁਨੀਆ ਦੇ 100 ਦੇਸ਼ਾਂ ਨੂੰ ਇਲੈਕਟ੍ਰਿਕ ਵਾਹਨ ਨਿਰਯਾਤ ਕਰਨ ਜਾ ਰਿਹਾ ਹੈ। ਇਸ ਨਾਲ ਸਬੰਧਿਤ ਇਕ ਬਹੁਤ ਵੱਡਾ ਪ੍ਰੋਗਰਾਮ ਵੀ 2 ਦਿਨਾਂ ਬਾਅਦ 26 ਅਗਸਤ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ