ਮੈਂ ਸਾਰੀਆਂ ਭਾਸ਼ਾਵਾਂ ਸਿੱਖਾਂਗਾ ਜੋ ਮੈਨੂੰ ਸਿੱਖਣ ਦੀ ਲੋੜ ਹੈ, ਪਰ ਤਾਮਿਲ ਰਹੇਗੀ ਹਮੇਸ਼ਾ ਮੇਰੀ ਮਾਤ ਭਾਸ਼ਾ - ਕਮਲ ਹਸਨ

ਚੇਨਈ, 23 ਅਗਸਤ - ਐਮਐਨਐਮ ਦੇ ਪ੍ਰਧਾਨ ਅਤੇ ਅਦਾਕਾਰ ਕਮਲ ਹਸਨ ਨੇ ਕਿਹਾ, "ਮੈਂ ਉਹ ਸਾਰੀਆਂ ਭਾਸ਼ਾਵਾਂ ਸਿੱਖਾਂਗਾ ਜੋ ਮੈਨੂੰ ਸਿੱਖਣ ਦੀ ਲੋੜ ਹੈ, ਪਰ ਮੇਰੀ ਮਾਤ ਭਾਸ਼ਾ ਹਮੇਸ਼ਾ ਤਾਮਿਲ ਰਹੇਗੀ। ਮੈਂ 6 ਭਾਸ਼ਾਵਾਂ ਜਾਣਦਾ ਹਾਂ, ਅਜੇ ਵੀ ਹੋਰ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਿਦਿਆਰਥੀਆਂ ਨੂੰ 2 ਭਾਸ਼ਾਵਾਂ ਸਿੱਖਣ ਦੀ ਲੋੜ ਹੈ। ਜੇਕਰ ਉਹ ਦਿਲਚਸਪੀ ਰੱਖਦੇ ਹਨ, ਤਾਂ ਉਹ ਆਪਣੀ ਇੱਛਾ ਅਨੁਸਾਰ ਹੋਰ ਸਿੱਖ ਸਕਦੇ ਹਨ, ਪਰ ਕਿਸੇ ਨੂੰ ਹੋਰ ਸਿੱਖਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ...।