ਕਿਰਨ ਰਿਜਿਜੂ ਨੇ ਰਾਹੁਲ ਗਾਂਧੀ 'ਤੇ ਲਗਾਇਆ ਬਹੁਤ ਖਤਰਨਾਕ ਰਸਤੇ 'ਤੇ ਚੱਲਣ ਦਾ ਦੋਸ਼

ਨਵੀਂ ਦਿੱਲੀ, 23 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ "ਬਹੁਤ ਖਤਰਨਾਕ ਰਸਤੇ" 'ਤੇ ਚੱਲਣ ਦਾਦੋਸ਼ ਲਗਾiਆ ਹੈ।ਉਨ੍ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ 'ਤੇ "ਭਾਰਤ ਵਿਰੋਧੀ" ਜਾਰਜ ਸੋਰੋਸ ਨਾਲ ਤਾਲਮੇਲ ਵਿਚ ਕੰਮ ਕਰਨ ਦਾ ਵੀ ਦੋਸ਼ ਲਗਾਇਆ।
ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਇਨ੍ਹਾਂ ਸਾਜ਼ਿਸ਼ਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਬਣਿਆ ਹੋਇਆ ਹੈ।