ਈ.ਡੀ. ਵਲੋਂ ਵਿਧਾਇਕ ਕੇ.ਸੀ. ਵੀਰੇਂਦਰ 12 ਕਰੋੜ ਰੁਪਏ ਸਣੇ ਗ੍ਰਿਫਤਾਰ

ਨਵੀਂ ਦਿੱਲੀ, 23 ਅਗਸਤ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਰਨਾਟਕ ਦੇ ਚਿੱਤਰਦੁਰਗਾ ਹਲਕੇ ਤੋਂ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਗੈਰ-ਕਾਨੂੰਨੀ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਮਾਮਲੇ ਦੇ ਸਬੰਧ ਵਿਚ ਗੰਗਟੋਕ ਤੋਂ ਗ੍ਰਿਫ਼ਤਾਰ ਕੀਤਾ ਅਤੇ ਲਗਭਗ 12 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ, ਜਿਸ ਵਿਚ ਲਗਭਗ ਇਕ ਕਰੋੜ ਰੁਪਏ ਦੀ ਵਿਦੇਸ਼ੀ ਮੁੱਦਰਾ, 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਲਗਭਗ 10 ਕਿਲੋ ਚਾਂਦੀ ਦਾ ਸਾਮਾਨ, ਪੀ.ਐਮ.ਐਲ.ਏ., 2002 ਤਹਿਤ ਚਾਰ ਵਾਹਨ ਸ਼ਾਮਿਲ ਹਨ। ਈ.ਡੀ. ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।