ਬਠਿੰਡਾ ਜ਼ਿਲ੍ਹੇ ਵਿਚ 31 ਮਈ ਨੂੰ 10 ਮਿੰਟ ਲਈ ਰਹੇਗਾ 'ਬਲੈਕ ਆਊਟ'

ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਕਿਸੇ ਵੀ ਅਗਾਊਂ ਸਥਿਤੀ ਨਾਲ ਨਜਿੱਠਣ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਬਠਿੰਡਾ ਜ਼ਿਲ੍ਹੇ ਭਰ 'ਚ 31 ਮਈ ਨੂੰ ਬਲੈਕ ਆਊਟ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਮੀ ਖੇਤਰ ਅਤੇ ਗਣਪਤੀ ਕਾਲੋਨੀ ਦੇ ਨਜ਼ਦੀਕੀ ਇਲਾਕੇ ਵਿਚ 31 ਮਈ ਨੂੰ ਜਿਥੇ ਸ਼ਾਮ 6 ਵਜੇ ਮੌਕ ਡਰਿੱਲ ਕੀਤੀ ਜਾਵੇਗੀ। ਉਥੇ ਪੂਰੇ ਜ਼ਿਲ੍ਹੇ ਵਿਚ ਸ਼ਾਮ 8:30 ਤੋਂ 8:40 ਤੱਕ ਬਲੈਕ ਆਊਟ ਵੀ ਰਹੇਗਾ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦੌਰਾਨ ਕਿਸੇ ਵੀ ਘਬਰਾਹਟ ਵਿਚ ਨਾ ਆਉਣ, ਬਲਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਮਈ ਨੂੰ ਸ਼ਾਮ 6 ਵਜੇ ਹੋਣ ਵਾਲੇ ਮੌਕ ਡਰਿੱਲ ਦਾ ਮੁੱਖ ਮਕਸਦ ਭਵਿੱਖ ਅੰਦਰ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਇਕ ਅਭਿਆਸ ਹੈ। ਉਨ੍ਹਾਂ ਦੱਸਿਆ ਸਾਇਰਨ ਦੀ ਆਵਾਜ਼ ਸੁਣ ਕੇ ਲੋਕ ਖੁਦ ਘਰਾਂ ਦੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਉਣ।