ਸ੍ਰੀ ਮੁਕਤਸਰ ਸਾਹਿਬ 'ਚ ਹਥਿਆਰਬੰਦ ਲੁਟੇਰਿਆਂ ਨੇ ਮੈਡੀਕਲ ਸਟੋਰ ਮਾਲਕ ਤੋਂ ਲੁੱਟੇ ਡੇਢ ਲੱਖ

ਸ੍ਰੀ ਮੁਕਤਸਰ ਸਾਹਿਬ ,30 ਮਈ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਮਾਲ ਗੁਦਾਮ ਰੋਡ ਤੇ ਰੇਲਵੇ ਓਵਰਬ੍ਰਿਜ ਦੇ ਹੇਠ ਹਥਿਆਰਬੰਦ ਲੁਟੇਰਿਆਂ ਨੇ ਮੈਡੀਕਲ ਸਟੋਰ ਮਾਲਕ ਤੋਂ ਡੇਢ ਲੱਖ ਲੁੱਟ ਲਾਏ। ਲੁਟੇਰਿਆਂ ਦੇ ਕੋਲ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕਾਪਾ ਸੀ। ਉਨ੍ਹਾਂ ਦੇ ਮੂੰਹ ਕੱਪੜਿਆਂ ਨਾਲ ਬੰਨ੍ਹੇ ਹੋਏ ਸਨ। ਲੁਟੇਰਿਆਂ ਨੇ ਪਹਿਲਾਂ ਦੁਕਾਨਦਾਰ ਵਿਸ਼ਾਲ ਮਿੱਤਲ ਤੋਂ ਦਵਾਈ ਖਰੀਦੀ ਤੇ ਫਿਰ ਉਸ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਪਿਸਤੌਲ ਅਤੇ ਕਾਪਾ ਵਿਖਾ ਕੇ ਪੈਸੇ ਦੇਣ ਦੀ ਗੱਲ ਕਹੀ। ਦੁਕਾਨਦਾਰ ਨੇ ਜਦੋਂ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਦੁਕਾਨਦਾਰ ਦੀ ਬਾਂਹ 'ਤੇ ਕਾਪੇ ਨਾਲ ਦੋ ਵਾਰ ਕੀਤੇ। ਗੱਲੇ ਵਿਚ ਪਈ ਨਗਦੀ ਕਰੀਬ ਡੇਢ ਲੱਖ ਰੁਪਏ ਅਤੇ ਉਸ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਦੁਕਾਨਦਾਰ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਸ ਦੀ ਹਾਲਤ ਨੂੰ ਵੇਖਦਿਆਂ ਅੱਗੇ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।