ਕਪੂਰਥਲਾ ਤੇ ਫਗਵਾੜਾ ਸ਼ਹਿਰ ਵਿਚ 31 ਮਈ ਨੂੰ ਰਾਤ 9:30 ਤੋਂ 10 ਵਜੇ ਤੱਕ ਬਲੈਕ ਆਊਟ ਹੋਵੇਗਾ

ਕਪੂਰਥਲਾ, 30 ਮਈ (ਅਮਰਜੀਤ ਕੋਮਲ)-ਆਪ੍ਰੇਸ਼ਨ ਸ਼ੀਲਡ ਅਧੀਨ ਕਪੂਰਥਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਕਪੂਰਥਲਾ ਤੇ ਫਗਵਾੜਾ ਵਿਚ 31 ਮਈ ਨੂੰ ਰਾਤ 9:30 ਤੋਂ 10 ਵਜੇ ਤੱਕ ਬਲੈਕ ਆਊਟ ਦੀ ਮੌਕ ਡਰਿੱਲ ਹੋਵੇਗੀ । ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਬਲੈਕ ਆਊਟ ਦੌਰਾਨ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਵਿਚਲੇ ਹਸਪਤਾਲ ਖੁੱਲ੍ਹੇ ਰਹਿਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਦੀ ਮੌਕ ਡਰਿੱਲ ਤੋਂ ਪਹਿਲਾਂ ਸਾਇਰਨ ਵੱਜੇਗਾ ਜਿਸ ਤੋਂ ਤੁਰੰਤ ਬਾਅਦ ਬਲੈਕ ਆਊਟ ਹੋ ਜਾਵੇਗਾ ਤੇ ਸਾਇਰਨ ਵੱਜਣ ਮੌਕੇ ਲੋਕ ਆਪਣੇ ਘਰਾਂ, ਦੁਕਾਨਾਂ ਦੀਆਂ ਲਾਈਟਾਂ, ਸਾਈਨ ਬੋਰਡ, ਸੀ.ਸੀ.ਟੀ.ਵੀ. ਕੈਮਰੇ ਆਦਿ ਪੂਰਨ ਤੌਰ 'ਤੇ ਬੰਦ ਰੱਖਣ | ਜਿਹੜੇ ਲੋਕ ਸੜਕ 'ਤੇ ਜਾ ਰਹੇ ਹਨ ਉਹ ਸੜਕ ਦੇ ਖੱਬੇ ਪਾਸੇ ਗੱਡੀਆਂ ਖੜੀ ਕਰਕੇ ਆਪਣੀਆਂ ਲਾਈਟਾਂ ਬੰਦ ਰੱਖਣ । ਉਨ੍ਹਾਂ ਕਿਹਾ ਕਿ ਬਲੈਕ ਆਊਟ ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ ਪਰ ਉਹ ਖਿੜਕੀਆਂ ਆਦਿ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਤਾਂ ਜੋ ਲਾਈਟ ਬਾਹਰ ਨਾ ਜਾਵੇ ।ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਵਜੋਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ।