ਫ਼ਾਜ਼ਿਲਕਾ ਨੇੜੇ ਕਾਰ ਵਿਚ ਲੱਗੀ ਅੱਗ , ਕਾਰ ਸਵਾਰ ਦੀ ਦਰਦਨਾਕ ਮੌਤ

ਫ਼ਾਜ਼ਿਲਕਾ,30 ਮਈ (ਪ੍ਰਦੀਪ ਕੁਮਾਰ )- ਫ਼ਾਜ਼ਿਲਕਾ ਦੇ ਪਿੰਡ ਰਾਮਪੁਰਾ ਅਤੇ ਕੌੜਿਆਂਵਾਲੀ ਲਿੰਕ ਸੜਕ ਤੇ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਨਾਲ ਕਾਰ ਸਵਾਰ ਗੱਡੀ ਚਾਲਕ ਦੀ ਦਰਦਨਾਕ ਮੌਕੇ 'ਤੇ ਮੌਤ ਹੋ ਗਈ। ਅੱਗ ਲੱਗਣ ਤੋਂ ਬਾਅਦ ਕਾਰ ਵਿਚ ਵੱਡਾ ਧਮਾਕਾ ਹੋਈਆਂ ਅਤੇ ਕਾਰ ਦੇ ਸ਼ੀਸ਼ੇ ਖੇਤਾਂ ਵਿਚ ਜਾ ਕੇ ਡਿੱਗੇ। ਅੱਗ ਲੱਗਣ ਦੇ ਕਾਰਨ ਸਾਹਮਣੇ ਨਹੀਂ ਆਏ ਹਨ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਉਧਰ ਮ੍ਰਿਤਕ ਦੀ ਪਹਿਚਾਣ ਪਿੰਡ ਬਾਂਡੀਵਾਲਾ ਦੇ ਪਰਮਿੰਦਰ ਸਿਆਗ ਦੇ ਰੂਪ ਵਿਚ ਹੋਈ ਦੱਸੀ ਜਾਂਦੀ ਹੈ ਜੋ ਕਿ ਫ਼ਾਜ਼ਿਲਕਾ ਵਿਚ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਸੀ। ਇਹ ਗੱਲ ਅਜੇ ਸਾਫ ਨਹੀਂ ਹੋਈ ਹੈ ਕਿ ਜਿਸ ਵੇਲੇ ਕਾਰ ਵਿਚ ਅੱਗ ਲੱਗੀ ਸੀ। ਉਸ ਵੇਲੇ ਗੱਡੀ ਚਲ ਰਹੀ ਸੀ ਜਾਂ ਸੜਕ ਦੇ ਇਕ ਪਾਸੇ 'ਤੇ ਪਹਿਲਾਂ ਹੀ ਖੜ੍ਹੀ ਸੀ। ਪਰ ਖ਼ਦਸ਼ਾ ਜ਼ਹਿਰ ਕੀਤਾ ਜਾ ਰਿਹਾ ਹੈ ਕਿ ਗੱਡੀ ਸੜਕ ਦੇ ਕਿਨਾਰੇ 'ਤੇ ਖੜੀ ਸੀ ।