JALANDHAR WEATHER

ਨਾਈਜੀਰੀਆ ਵਿਚ ਭਿਆਨਕ ਹੜ੍ਹਾਂ ਦੀ ਤਬਾਹੀ ਨਾਲ ਹੁਣ ਤੱਕ 88 ਲੋਕਾਂ ਦੀ ਮੌਤ

ਅਬੁਜਾ , 30 ਮਈ - ਬੰਨ੍ਹ ਟੁੱਟਣ ਤੋਂ ਬਾਅਦ ਨਾਈਜੀਰੀਆ ਦੇ ਨਾਈਜਰ ਰਾਜ ਦੇ ਮੋਕਵਾ ਨਾਮਕ ਇਕ ਕਸਬੇ ਵਿਚ ਭਿਆਨਕ ਹੜ੍ਹਾਂ ਕਾਰਨ ਘੱਟੋ-ਘੱਟ 88 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਨਾਈਜਰ ਰਾਜ ਦੀ ਰਾਜਧਾਨੀ ਮਿਨਾ ਵਿਚ ਆਫ਼ਤ ਪ੍ਰਬੰਧਨ ਦਫ਼ਤਰ ਦੇ ਮੁਖੀ ਹੁਸੈਨੀ ਈਸਾ ਨੇ ਦਿੱਤੀ। ਈਸਾ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਹਿਲਾਂ ਦੀਆਂ ਰਿਪੋਰਟਾਂ ਵਿਚ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਗਈ ਸੀ। ਉਨ੍ਹਾਂ ਕਿਹਾ ਕਿ ਗਿਣਤੀ ਵੱਧ ਰਹੀ ਹੈ। ਪਰ ਹੁਣ ਤੱਕ 88 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਨਿਵਾਸੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਨੇੜਲੇ ਸ਼ਹਿਰ ਵਿਚ ਸਥਿਤ ਬੰਨ੍ਹ ਟੁੱਟਣ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ