ਕੱਲ੍ਹ ਨੂੰ ਅੰਮ੍ਰਿਤਸਰ ਵਿਚ ਸ਼ਾਮ 8 ਵਜੇ ਤੋਂ 8:30 ਵਜੇ ਤੱਕ ਕੀਤਾ ਜਾਵੇਗਾ ਬਲੈਕ ਆਊਟ ਅਭਿਆਸ - ਮੇਜਰ ਅਮਿਤ ਸਰੀਨ
ਅੰਮ੍ਰਿਤਸਰ, (ਜਸਵੰਤ ਸਿੰਘ ਜੱਸ) 30 ਮਈ - ਕੱਲ੍ਹ 31 ਮਈ ਨੂੰ ਆਪ੍ਰੇਸ਼ਨ ਸ਼ੀਲਡ ਅਧੀਨ ਅੰਮ੍ਰਿਤਸਰ ਵਿਚ ਸ਼ਾਮ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਿਤ ਸਰੀਨ ਨੇ ਦੱਸਿਆ ਕਿ ਇਸ ਬਲੈਕ ਆਊਟ ਅਭਿਆਸ ਵਿਚੋਂ ਅੰਮ੍ਰਿਤਸਰ ਦਾ ਅੰਦਰੂਨੀ ਇਲਾਕਾ ਭਾਵ ਵਾਲਡ ਸਿਟੀ, ਅੰਮ੍ਰਿਤਸਰ ਦੇ ਹਵਾਈ ਅੱਡਾ ਅਤੇ ਪਿੰਡਾਂ ਨੂੰ ਛੋਟ ਦਿੱਤੀ ਗਈ ਹੈ। ਭਾਵ ਇਨ੍ਹਾਂ ਥਾਵਾਂ ਉੱਤੇ ਲਾਈਟ ਬੰਦ ਨਹੀਂ ਕੀਤੀ ਜਾਵੇਗੀ।