ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ 2 ਦਿਨ ਦੇ ਵਿਜੀਲੈਂਸ ਰਿਮਾਂਡ 'ਤੇ
ਜਲੰਧਰ, 30 ਮਈ - ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਏਟੀਪੀ ਸੁਖਦੇਵ ਵਸ਼ਿਸ਼ਟ, ਵਿਧਾਇਕ ਰਮਨ ਅਰੋੜਾ ਤੋਂ ਬਾਅਦ ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਪਿਛਲੇ ਦਿਨ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਰਮਨ ਅਰੋੜਾ ਵਲੋਂ ਬੇਕਰੀ ਤੋਂ ਪੈਸੇ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅੱਜ ਵਿਜੀਲੈਂਸ ਟੀਮ ਹਰਪ੍ਰੀਤ ਕੌਰ ਨੂੰ ਅਦਾਲਤ ਵਿਚ ਲੈ ਕੇ ਆਈ ਹੈ, ਜਿਥੇ ਵਿਜੀਲੈਂਸ ਟੀਮ ਨੇ ਅਦਾਲਤ ਤੋਂ ਹਰਪ੍ਰੀਤ ਕੌਰ ਦਾ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਨੇ ਅਦਾਲਤ ਤੋਂ ਹਰਪ੍ਰੀਤ ਕੌਰ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਤੋਂ ਵਿਜੀਲੈਂਸ ਨੂੰ ਹਰਪ੍ਰੀਤ ਕੌਰ ਦਾ 2 ਦਿਨਾਂ ਦਾ ਰਿਮਾਂਡ ਮਿਲਿਆ ਹੈ।