ਚੋਰਾਂ ਨੇ ਚਿੱਟੇ ਦਿਨ ਹੀ ਘਰ ਨੂੰ ਬਣਾਇਆ ਨਿਸ਼ਾਨਾ, ਨਗਦੀ ਤੇ ਹੋਰ ਸਮਾਨ ਕੀਤਾ ਗਾਇਬ

ਨਡਾਲਾ (ਕਪੂਰਥਲਾ), 11 ਮਈ ( ਰਘਬਿੰਦਰ ਸਿੰਘ) - ਨੇੜਲੇ ਪਿੰਡ ਦਾਊਦਪੁਰ ਵਿਖੇ ਚੋਰ ਚਿੱਟੇ ਦਿਨ ਇਕ ਬੰਦ ਘਰ 'ਤੇ ਧਾਵਾ ਬੋਲਦਿਆਂ ਘਰ ਵਿਚ ਪਈ ਦੋ ਲੱਖ ਤੋ ਵਧੇਰੇ ਨਗਦੀ ਤੇ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ। ਵਾਰਦਾਤ ਬਾਰੇ ਢਿਲਵਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ।