ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਨੁਕਸਾਨੀਆਂ ਗਈਆਂ ਦੋ ਕਾਰਾਂ

ਕਪੂਰਥਲਾ, 11 ਮਈ (ਅਮਨਜੋਤ ਸਿੰਘ ਵਾਲੀਆ)-ਦੇਰ ਸ਼ਾਮ ਚੱਲੀ ਹਨ੍ਹੇਰੀ ਤੇ ਝੱਖੜ ਕਾਰਨ ਕਪੂਰਥਲਾ-ਜਲੰਧਰ ਰੋਡ 'ਤੇ ਇਕ ਪੈਲੇਸ ਕੋਲ ਦੋ ਕਾਰਾਂ 'ਤੇ ਅਚਾਨਕ ਇਕ ਵੱਡਾ ਦਰਖ਼ਤ ਡਿਗ ਪਿਆ, ਜਿਸ ਵਿਚ ਵਰਨਾ ਕਾਰ ਦਰਖ਼ਤ ਹੇਠਾਂ ਆ ਗਈ ਜਦਕਿ ਥਾਰ ਗੱਡੀ ਘੱਟ ਨੁਕਸਾਨੀ ਗਈ । ਸੂਚਨਾ ਮਿਲਣ 'ਤੇ ਮੌਕੇ 'ਤੇ ਸਾਇੰਸ ਸਿਟੀ ਚੌਕੀ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਕਾਰਨ ਇਕ ਵਿਸ਼ਾਲ ਦਰਖ਼ਤ ਸੜਕ 'ਤੇ ਅਚਾਨਕ ਡਿੱਗ ਪਿਆ ਜਿਸ ਕਾਰਨ ਵਰਨਾ ਗੱਡੀ ਉਸ ਦਰਖ਼ਤ ਹੇਠਾਂ ਆ ਗਈ ਜਿਸ ਦੇ ਡਰਾਈਵਰ ਨੂੰ ਤੁਰੰਤ ਗੱਡੀ ਵਿਚੋਂ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਇਸ ਹਾਦਸੇ ਵਿਚ ਵਰਨਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਥਾਰ ਗੱਡੀ ਦਾ ਘੱਟ ਨੁਕਸਾਨ ਹੋਇਆ ਹੈ । ਉਨ੍ਹਾਂ ਦੱਸਿਆ ਕਿ ਦਰਖ਼ਤ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ ।