ਫਾਜ਼ਿਲਕਾ ਜਿਲੇ ਵਿਚ 12 ਮਈ ਨੂੰ ਸਕੂਲ ਬੰਦ ਰਹਿਣਗੇ
ਫ਼ਾਜ਼ਿਲਕਾ ,11 ਮਈ (ਬਲਜੀਤ ਸਿੰਘ )-ਭਾਵੇਂ ਜੰਗਬੰਦੀ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਵਿਚ ਹਾਲਾਤ ਥੋੜੇ ਸੁਧਰੇ ਹਨ। ਪਰ ਫਿਰ ਵੀ ਸੁਰੱਖਿਆ ਦੇ ਪ੍ਰਬੰਧਾਂ ਕਰਦੇ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਤੇ ਨਵੇਂ-ਨਵੇਂ ਫ਼ੈਸਲੇ ਲਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਦੱਸਿਆ ਗਿਆ ਕਿ ਕੱਲ 12 ਮਈ ਨੂੰ ਫਾਜ਼ਿਲਕਾ ਜਿਲੇ ਦੇ ਸਾਰੇ ਸਕੂਲ ਬੰਦ ਰਹਿਣਗੇ।