ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁੱਠਿਆਂਵਾਲੀ ‘ਚ ਮੋਰਟਾਰ ਦਾ ਸ਼ੈਲ ਮਿਲਿਆ

ਫ਼ਾਜ਼ਿਲਕਾ, 12 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁੱਠਿਆਂਵਾਲੀ ਵਿਚ ਇਕ 51 ਐਮ.ਐਮ.ਮੋਰਟਾਰ ਦਾ ਖਾਲੀ ਸ਼ੈੱਲ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ. ਫਾਜ਼ਿਲਕਾ ਨੇ ਦੱਸਿਆ ਕਿ ਉਸ ਨੂੰ ਜੰਗਾਲ ਵੀ ਲੱਗੀ ਹੋਈ ਹੈ ਅਤੇ ਇਸ ਦਾ ਵਰਤਮਾਨ ਹਾਲਾਤ ਨਾਲ ਕੋਈ ਸੰਬੰਧ ਨਹੀਂ ਜਾਪਦਾ ਹੈ। ਪਰ ਜਾਂਚ ਤੋਂ ਬਾਅਦ ਜੇਕਰ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਸਾਂਝਾ ਕੀਤਾ ਜਾਵੇਗਾ।