ਹਲਕਾ ਸੁਜਾਨਪੁਰ ਦੇ ਪਿੰਡ ਕੰਮਵਾਲ ਅਤੇ ਨੇੜੇ ਪਾਵਰ ਹਾਊਸ ਬਣਾ ਰਹੀ ਕੰਪਨੀ ’ਚ ਮਿਲੇ ਮੋਰਟਾਰ ਦੇ ਸੈਲ

ਮਾਧੋਪੁਰ, (ਪਠਾਨਕੋਟ), 10 ਮਈ (ਮਹਿਰਾ)- ਪਠਾਨਕੋਟ ਵਿਚ ਲਗਾਤਾਰ ਪਾਕਿਸਤਾਨ ਵਲੋਂ ਡਰੋਨ ਨਾਲ ਬੰਬਬਾਰੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਹਲਕਾ ਸੁਜਾਨਪੁਰ ਦੇ ਪਿੰਡ ਕੰਮਵਾਲ ਅਤੇ ਨੇੜੇ ਪਾਵਰ ਹਾਊਸ ਬਣਾ ਰਹੀ ਕੰਪਨੀ ’ਚ ਮੋਰਟਾਰ ਦੇ ਸੈਲ ਮਿਲੇ ਹਨ। ਤੜਕਸਾਰ ਮੋਰਟਾਰ ਸੈਲ ਡਿੱਗਣ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ, ਪਰ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।