ਜੈਸ਼, ਲਸ਼ਕਰ ਦੇ ਵੱਡੇ ਅੱਤਵਾਦੀ ਹੋਏ ਢੇਰ, ਸੂਚੀ ਆਈ ਸਾਹਮਣੇ

ਨਵੀਂ ਦਿੱਲੀ, 10 ਮਈ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ 7 ਮਈ ਨੂੰ ਪਾਕਿਸਤਾਨ ਵਿਚ ਭਾਰਤੀ ਹਮਲਿਆਂ ਵਿਚ ਮਾਰੇ ਗਏ ਅੱਤਵਾਦੀਆਂ ਦੇ ਵੇਰਵੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਮੁਦੱਸਰ ਖਾਦੀਆਂ ਖਾਸ ਉਰਫ ਮੁਦੱਸਰ ਉਰਫ ਅਬੂ ਜੁੰਦਾਲ। ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ। ਉਸਦੀ ਅੰਤਿਮ ਅਰਦਾਸ ਇਕ ਸਰਕਾਰੀ ਸਕੂਲ ਵਿਚ ਕੀਤੀ ਗਈ, ਜਿਸ ਦੀ ਅਗਵਾਈ ਜਮਾਤ-ਉਦ-ਦਾਵਾ ਦੇ ਹਾਫਿਜ਼ ਅਬਦੁਲ ਰਾਊਫ (ਇਕ ਨਾਮਜ਼ਦ ਗਲੋਬਲ ਅੱਤਵਾਦੀ) ਨੇ ਕੀਤੀ। ਇਸ ਦੇ ਨਾਲ ਹੀ ਹਾਫਿਜ਼ ਮੁਹੰਮਦ ਜਮੀਲ। ਜੈਸ਼-ਏ-ਮੁਹੰਮਦ ਨਾਲ ਸੰਬੰਧਤ। ਉਹ ਮੌਲਾਨਾ ਮਸੂਦ ਅਜ਼ਹਰ ਦਾ ਸਭ ਤੋਂ ਵੱਡਾ ਜੀਜਾ ਹੈ। ਮੁਹੰਮਦ ਯੂਸਫ਼ ਅਜ਼ਹਰ ਉਰਫ ਉਸਤਾਦ ਜੀ, ਮੁਹੰਮਦ ਸਲੀਮ, ਘੋਸੀ ਸਾਹਬ। ਜੈਸ਼-ਏ-ਮੁਹੰਮਦ ਨਾਲ ਸੰਬੰਧਿਤ। ਉਹ ਮੌਲਾਨਾ ਮਸੂਦ ਅਜ਼ਹਰ ਦਾ ਜੀਜਾ ਹੈ। ਉਹ ਆਈਸੀ-814 ਹਾਈਜੈਕਿੰਗ ਮਾਮਲੇ ਵਿਚ ਲੋੜੀਂਦਾ ਸੀ। ਖਾਲਿਦ ਉਰਫ ਅਬੂ ਅਕਾਸ਼ਾ, ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ। ਉਹ ਜੰਮੂ-ਕਸ਼ਮੀਰ ਵਿਚ ਕਈ ਅੱਤਵਾਦੀ ਹਮਲਿਆਂ ਵਿਚ ਸ਼ਾਮਿਲ ਸੀ ਅਤੇ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿਚ ਰੁੱਝਿਆ ਹੋਇਆ ਸੀ। ਉਸ ਦਾ ਅੰਤਿਮ ਸੰਸਕਾਰ ਫੈਸਲਾਬਾਦ ਵਿਚ ਹੋਇਆ ਅਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ। ਮੁਹੰਮਦ ਹਸਨ ਖਾਨ, ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ, ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਜੈਸ਼ ਦੇ ਸੰਚਾਲਨ ਕਮਾਂਡਰ ਮੁਫਤੀ ਅਸਗਰ ਖਾਨ ਕਸ਼ਮੀਰੀ ਦਾ ਪੁੱਤਰ ਸੀ। ਉਸ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲਿਆਂ ਦੇ ਤਾਲਮੇਲ ਵਿਚ ਮੁੱਖ ਭੂਮਿਕਾ ਨਿਭਾਈ।