JALANDHAR WEATHER

ਪੰਜਾਬ ਸਰਕਾਰ ਨੇ 22 ਪੀ. ਸੀ. ਐਸ. ਅਧਿਕਾਰੀ ਬਦਲੇ

ਚੰਡੀਗੜ੍ਹ, 10 ਮਈ (ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ ਸਿਵਲ ਪ੍ਰਸ਼ਾਸ਼ਨ ’ਚ ਰੱਦੋ ਬਦਲ ਕਰਦਿਆਂ 22 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰਾਜ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਕ ਰਾਜਦੀਪ ਕੌਰ ਨੂੰ ਸਕੱਤਰ ਰਾਜ ਚੋਣ ਕਮਿਸ਼ਨ ਪੰਜਾਬ ਤੇ ਵਾਧੂ ਚਾਰਜ ਸਟਾਫ਼ ਅਫ਼ਸਰ/ਡੀ. ਸੀ. ਫਿਰੋਜ਼ਪੁਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਨਿਧੀ ਕੁਮੁਧ ਬੰਬਾ ਨੂੰ ਏ. ਡੀ. ਸੀ. (ਪੇਂਡੂ ਵਿਕਾਸ) ਫਿਰੋਜ਼ਪੁਰ, ਦਮਨਜੀਤ ਸਿੰਘ ਮਾਨ ਨੂੰ ਏ. ਡੀ. ਸੀ. (ਜਨਰਲ) ਫਿਰੋਜ਼ਪੁਰ, ਉਦੇਦੀਪ ਸਿੰਘ ਸਿੱਧੂ ਨੂੰ ਐਸ. ਡੀ. ਐਮ. ਗੁਰੂ ਹਰਿਸਹਾਏ, ਮਨਜੀਤ ਸਿੰਘ ਚੀਮਾ ਨੂੰ ਆਰ. ਟੀ. ਓ. ਸੰਗਰੂਰ, ਜੈਇੰਦਰ ਸਿੰਘ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਅਲਕਾ ਕਾਲੀਆ ਨੂੰ ਐਸ. ਡੀ. ਐਮ. ਸੁਲਤਾਨਪੁਰ ਲੋਧੀ ਤੇ ਵਾਧੂ ਚਾਰਜ ਮਿਲਖ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਜਲੰਧਰ, ਅਮਨਜੋਤ ਕੌਰ ਨੂੰ ਐਸ. ਡੀ. ਐਮ. ਸ਼ਹੀਦ ਭਗਤ ਸਿੰਘ ਨਗਰ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ. ਡੀ. ਐਮ. ਦਿੜ੍ਹਬਾ, ਬਬਨਦੀਪ ਸਿੰਘ ਵਾਲੀਆ ਨੂੰ ਆਰ. ਟੀ. ਓ. ਪਟਿਆਲਾ, ਵਿਕਰਮਜੀਤ ਸਿੰਘ ਪਾਂਥੇ ਨੂੰ ਐਸ. ਡੀ. ਐਮ. ਬਟਾਲਾ ਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਬਟਾਲਾ, ਸੰਦੀਪ ਕੁਮਾਰ ਨੂੰ ਐਸ. ਡੀ. ਐਮ. ਰੂਪਨਗਰ, ਪਰਲੀਨ ਕੌਰ ਬਰਾੜ ਨੂੰ ਐਸ. ਡੀ. ਐਮ. ਫਿਲੌਰ, ਹਰਨੂਰ ਕੌਰ ਢਿੱਲੋਂ ਨੂੰ ਐਸ. ਡੀ. ਐਮ. ਮਜੀਠਾ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ, ਪ੍ਰੀਤਇੰਦਰ ਸਿੰਘ ਬੈਂਸ ਨੂੰ ਐਸ. ਡੀ. ਐਮ. ਭਿੱਖੀਵਿੰਡ ਤੇ ਵਾਧੂ ਚਾਰਜ ਐਸ. ਡੀ. ਐਮ. ਪੱਟੀ, ਗੁਰਮੀਤ ਕੁਮਾਰ ਨੂੰ ਆਰ. ਟੀ. ਓ. ਮਲੇਰਕੋਟਲਾ ਅਤੇ ਵਾਧੂ ਚਾਰਜ ਐਸ. ਡੀ. ਐਮ. ਮਲੇਰਕੋਟਲਾ ਤੇ ਵਾਧੂ ਚਾਰਜ ਐਸ. ਡੀ. ਐਮ. ਅਹਿਮਦਗੜ੍ਹ, ਸਚਿਨ ਪਾਠਕ ਨੂੰ ਐਸ. ਡੀ. ਐਮ. ਨੰਗਲ, ਗੁਰਮੰਦਰ ਸਿੰਘ ਨੂੰ ਮੁੱਖ ਮੰਤਰੀ ਖੇਤਰੀ ਦਫ਼ਤਰ ਗੁਰਦਾਸਪੁਰ ਤੇ ਵਾਧੂ ਚਾਰਜ ਐਸ. ਡੀ. ਐਮ. ਡੇਰਾ ਬਾਬਾ ਨਾਨਕ, ਰਿਚਾ ਗੋਇਲ ਨੂੰ ਐਸ. ਡੀ. ਐਮ. ਸਮਾਣਾ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ਜਨਰਲ ਪਟਿਆਲਾ, ਗੁਰਮੀਤ ਸਿੰਘ ਨੂੰ ਐਸ. ਡੀ. ਐਮ. ਜੀਰਾ, ਹਿਤੇਸ਼ਵੀਰ ਗੁਪਤਾ ਨੂੰ ਸਹਾਇਕ ਕਮਿਸ਼ਨਰ (ਜਨਰਲ) ਮੋਗਾ ਤੇ ਵਾਧੂ ਚਾਰਜ ਐਸ. ਡੀ. ਐਮ. ਧਰਮਕੋਟ ਅਤੇ ਅਮਨਦੀਪ ਸਿੰਘ ਨੂੰ ਸਕੱਤਰ ਆਰ. ਟੀ. ਏ. ਫਿਰੋਜ਼ਪੁਰ ਅਤੇ ਵਾਧੂ ਚਾਰਜ ਆਰ. ਟੀ. ਓ. ਫਿਰੋਜ਼ਪੁਰ ਲਗਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ