JALANDHAR WEATHER

ਬਾਰਡਰ ਬੈਲਟ ਦੇ ਲੋਕ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ

ਚੋਗਾਵਾਂ/ਅੰਮਿ੍ਤਸਰ, 10 ਮਈ (ਗੁਰਵਿੰਦਰ ਸਿੰਘ ਕਲਸੀ)-ਬੀਤੀ ਰਾਤ ਪਾਕਿ ਵਲੋਂ ਬਾਰਡਰ ਬੈਲਟ ਦੇ ਸਰਹੱਦੀ ਪਿੰਡਾਂ ਵਿਚ ਡਰੋਨ ਹਮਲੇ ਅਤੇ ਗੋਲੀਬਾਰੀ ਕਾਰਨ ਸਰਹੱਦ ਤੇ ਹੋਰ ਵੀ ਤਨਾਅ ਵਧਣ ਕਾਰਨ ਲੋਕਾਂ ਵਿੱਚ ਕਿਤੇ ਨਾ ਕਿਤੇ ਜੰਗ ਦਾ ਖੌਫ ਬੇਸ਼ੱਕ ਬਣ ਰਿਹਾ ਹੈ। ਪਰ ਬਾਰਡਰ ਬੈਲਟ ਦੇ ਲੋਕਾਂ ਦਾ ਜਜ਼ਬਾ ਦੇਖ ਕੇ ਲੋਕ ਬਿਲਕੁਲ ਵੀ ਨਹੀਂ ਸਹਿਮੇ ਹੋਏ ਅਤੇ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤਿਆਰ ਬੈਠੇ ਹਨ। ਇਸ ਸਬੰਧੀ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਡਾ ਅਰਜਿੰਦਰ ਸਿੰਘ ਕੋਹਾਲੀ,ਵਿੱਤ ਸਕੱਤਰ ਡਾ ਗੁਰਪ੍ਰਤਾਪ ਸਿੰਘ ਕੱਕੜ ਆਦਿ ਨੇ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਅਜੇ ਸਥਿਤੀ ਸਥਿਰ ਹੈ। ਜੰਗ ਵਰਗੇ ਕੋਈ ਹਾਲਾਤ ਨਹੀਂ ਹਨ। ਪਿੰਡਾਂ ਦੇ ਲੋਕ ਬਿਨਾਂ ਕਿਸੇ ਡਰ ਭੇਅ ਦੇ ਆਪਣਾ ਕੰਮ ਕਾਰ ਤੇ ਖੇਤੀਬਾੜੀ ਕਰ ਰਹੇ ਹਨ। ਬਾਰਡਰ ਬੈਲਟ ਦੇ ਲੋਕਾਂ ਨੇ ਤਿੰਨ ਜੰਗਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ। ਉਹ ਪਿੰਡਾਂ ਵਿੱਚੋਂ ਪਲਾਇਨ ਨਹੀਂ ਕਰਨਗੇ। ਸਾਡੇ ਪਿੰਡਾਂ ਦੇ ਲੋਕ ਭਾਰਤ ਦੀ ਫੌਜ ਨਾਲ ਖੜਨ ਲਈ ਤਿਆਰ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ