ਭਾਰਤ-ਪਾਕਿ ਜੰਗ ਬੰਦ 'ਤੇ ਹੋਏ ਐਲਾਨ ਮਗਰੋਂ ਸਰਹੱਦੀ ਲੋਕਾਂ 'ਚ ਖੁਸ਼ੀ

ਅਟਾਰੀ/ਅੰਮ੍ਰਿਤਸਰ, 10 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚਲਦੀ ਆ ਰਹੀ ਲੜਾਈ ਨੂੰ ਬੰਦ ਕਰਨ ਵਿੱਚ ਅਮਰੀਕਨ ਰਾਸ਼ਟਰਪਤੀ ਟਰੰਪ ਵੱਲੋਂ ਨਿਭਾਈ ਗਈ ਭੂਮਿਕਾ ਤੇ ਦੋਵੇਂ ਦੇਸ਼ਾਂ ਦਰਮਿਆਨ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਵਿੱਚ ਮਿਲੀ ਸਫਲਤਾ ਦੇ ਮੱਦੇ ਨਜ਼ਰ ਭਾਰਤੀ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕ ਜੋ ਕਿ ਪਿਛਲੇ ਦਿਨਾਂ ਤੋਂ ਕਾਫੀ ਪਰੇਸ਼ਾਨ ਸਨ ਤੇ ਕਈਆਂ ਵੱਲੋਂ ਆਪਣੇ ਘਰ ਬਾਰ ਛੱਡ ਕੇ ਸੁਰੱਖਿਤ ਜਗਾਵਾਂ ਤੇ ਜਾ ਕੇ ਰੈਣ ਬਸੇਰਾ ਕੀਤਾ ਸੀ ਉਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਹਨਾਂ ਸਰਹੱਦੀ ਪਿੰਡਾ ਦੇ ਲੋਕਾਂ ਵਿੱਚ ਸਾਹ ਵਿੱਚ ਸਾਹ ਆ ਗਿਆ ਹੈ। ਇਸ ਮੌਕੇ ਭਾਰਤੀ ਸਰਹੱਦੀ ਪਿੰਡ ਭੁੱਸੇ ਦੇ ਵਸਨੀਕ ਬਲਵਿੰਦਰ ਸਿੰਘ ਭੁੱਸੇ ਅਤੇ ਸੁਖਦੇਵ ਸਿੰਘ ਰਣੀਕੇ, ਗੁਰਬਖਸ਼ ਸਿੰਘ ਸਹਾਲੀ ਨਹੀਂ ਸਾਂਝੇ ਤੌਰ ਤੇ ਦੱਸਿਆ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਜੋ ਪਿਛਲੇ ਦਿਨਾਂ ਤੋਂ ਲੜਾਈ ਦਾ ਮਾਹੌਲ ਚੱਲ ਰਿਹਾ ਸੀ ਉਸ ਨਾਲ ਦੋਵੇਂ ਪਾਸੇ ਹੀ ਰੋਜ਼ਾਨਾ ਰਾਤ ਤੇ ਦਿਨ ਸਮੇਂ ਭਾਰੀ ਨੁਕਸਾਨ ਪੁੱਜ ਰਿਹਾ ਸੀ ਜੋ ਕਿ ਬਿਲਕੁਲ ਠੀਕ ਨਹੀਂ ਸੀ ਦੋਵੇਂ ਪਾਸੇ ਹੀ ਇੱਕ ਖੂਨ ਦੇ ਵਸਨੀਕ ਵਿਅਕਤੀ ਵੱਸਦੇ ਹਨ ਉਹਨਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਜੋ ਵੀ ਆਪਣੀ ਭੂਮਿਕਾ ਨਿਭਾਈ ਗਈ ਹੈ ਉਹ ਬਹੁਤ ਹੀ ਸ਼ਲਾਘਾ ਯੋਗ ਤੇ ਦੋਵੇਂ ਦੇਸ਼ਾਂ ਨੂੰ ਬਚਾਉਣ ਵਾਲੀ ਭੂਮਿਕਾ ਹੈ ਜਿਸ ਦਾਉ ਪੂਰਨ ਸਮਰਥਨ ਕਰਦੇ ਹਨ