JALANDHAR WEATHER

ਢਿੱਲਵਾਂ ਦੇ ਮੰਡ ਖ਼ੇਤਰ ’ਚ ਮਿਲਿਆ ਮਿਜ਼ਾਇਲ ਦਾ ਇਕ ਹਿੱਸਾ

ਢਿਲਵਾਂ, (ਕਪੂਰਥਲਾ), 10 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਭਾਰਤ-ਪਾਕਿ ’ਚ ਵਧਦੇ ਤਣਾਅ ਦੇ ਕਾਰਨ ਜਿੱਥੇ ਰਾਤ ਨੂੰ ਹਮਲੇ ਹੋ ਰਹੇ ਹਨ, ਉਥੇ ਬੀਤੀ ਰਾਤ ਬਲਾਕ ਢਿਲਵਾਂ ਦੇ ਪਿੰਡ ਧਾਲੀਵਾਲ ਬੇਟ ਦੇ ਮੰਡ ਖੇਤਰ ’ਚੋਂ ਮਿਜ਼ਾਇਲ ਵਰਗਾ ਇਕ ਹਿੱਸਾ ਮਿਲਣ ’ਤੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਢਿਲਵਾਂ ਨਜ਼ਦੀਕ ਧਮਾਕਿਆਂ ਦੀ ਆਵਾਜ਼ ਸੁਣੀ ਸੀ, ਜਿਸ ਤਹਿਤ ਅੱਜ ਸਵੇਰੇ ਪੱਤਰਕਾਰਾਂ ਵਲੋਂ ਉਕਤ ਖੇਤਰ ਦਾ ਦੌਰਾ ਕੀਤਾ ਗਿਆ, ਜਿਥੇ ਮਿਜ਼ਾਇਲ ਦਾ ਹਿੱਸਾ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਧਾਲੀਵਾਲ ਬੇਟ ਦੇ ਸਾਬਕਾ ਸਰਪੰਚ ਯੁੱਧਵੀਰ ਸਿੰਘ ਰਾਣਾ ਨੇ ਦੱਸਿਆ ਕਿ ਰਾਤ ਸਮੇਂ ਉਕਤ ਖੇਤਰ ਵਿਚ ਰਹਿ ਰਹੇ ਗੁੱਜਰਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਉਕਤ ਸਥਾਨ ’ਤੇ ਕੁੱਝ ਡਿੱਗਦਾ ਦੇਖਿਆ ਤੇ ਇਸ ਸੰਬੰਧੀ ਅੱਜ ਸਵੇਰੇ ਪਿੰਡ ਵਾਸੀਆਂ ਨੂੰ ਦੱਸਿਆ। ਇਸ ਮੌਕੇ ਥਾਣਾ ਢਿਲਵਾਂ ਦੇ ਮੁਖੀ ਮਨਜੀਤ ਮੌਕੇ ’ਤੇ ਪਹੁੰਚ ਗਏ ਹਨ ਤੇ ਜਾਂਚ ਸ਼ੁਰੂ ਕੀਤੀ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ