JALANDHAR WEATHER

ਚੰਡੀਗੜ੍ਹ : ਬੰਬ ਵਿਰੋਧੀ ਦਸਤੇ ਨੇ ਵਿਸਫੋਟਕ ਪਦਾਰਥ ਨੂੰ ਕੀਤਾ ਡਿਫਿਊਜ਼

ਚੰਡੀਗੜ੍ਹ, 10 ਮਈ (ਕਪਲ ਵਧਵਾ)-ਪੁਲਿਸ ਦੇ ਬੰਬ ਵਿਰੋਧੀ ਦਸਤੇ ਨੇ ਬੀਤੇ ਦਿਨੀਂ ਸੈਕਟਰ 39 ਦੀ ਜ਼ੀਰੀ ਮੰਡੀ ਤੋਂ ਬਰਾਮਦ ਹੋਏ ਵਿਸਫੋਟਕ ਪਦਾਰਥ ਨੂੰ ਸਥਾਨਕ ਜੰਗਲ ਵਿਚ ਜਾ ਕੇ ਡਿਫਿਊਜ਼ ਕੀਤਾ। ਇਸ ਦੌਰਾਨ ਇਕ ਧਮਾਕਾ ਵੀ ਹੋਇਆ, ਜਿਸਦੀ ਗੂੰਜ ਨੇੜਲੇ ਇਲਾਕੇ ਵਿਚ ਸੁਣਾਈ ਦਿੱਤੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਉਕਤ ਪਦਾਰਥ ਨੂੰ ਨਸ਼ਟ ਕਰਨ ਲਈ ਕੀਤੀ ਗਈ, ਜਿਸ ਦੌਰਾਨ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਲਈ ਖਾਸ ਧਿਆਨ ਰੱਖਿਆ ਗਿਆ ਹੈ। ਵਿਸਫੋਟਕ ਪਦਾਰਥ ਦੇ ਨਸ਼ਟ ਕੀਤੇ ਜਾਣ ਤੋਂ ਬਾਅਦ ਐੱਫ. ਐਸ. ਐਲ. ਦੇ ਵਿਗਿਆਨੀਆਂ ਨੇ ਨਮੂਨੇ ਜਮ੍ਹਾ ਕੀਤੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ