ਬਠਿੰਡਾ ਦੇ ਬਾਜ਼ਾਰ ਖੁੱਲੇ, ਬੰਦ ਹੋਣ ਦੀਆਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ
ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲਾਣ)-ਅਜੋਕੇ ਤਣਾਅਪੂਰਨ ਮਾਹੌਲ ਵਿਚ ਪ੍ਰਸ਼ਾਸਨਿਕ ਹਦਾਇਤਾਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਝੂਠੀਆਂ ਤੇ ਗਲਤ ਖਬਰਾਂ ਦਾ ਦੌਰ ਜਾਰੀ ਹੈ। ਬਠਿੰਡਾ ਦੇ ਸਾਰੇ ਬਜ਼ਾਰ ਖੁੱਲੇ ਹੋਣ ਦੇ ਬਾਵਜੂਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਪ੍ਰਸ਼ਾਸਨ ਨੇ ਸਾਰਿਆਂ ਦੁਕਾਨਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਜਿਲ੍ਹਾ ਪ੍ਰਸ਼ਾਸ਼ਨ ਅਜਿਹੀਆਂ ਖਬਰਾਂ ਨੂੰ ਝੂਠ ਦੱਸਿਆ ਹੈ ਅਤੇ ਕਿਹਾ ਕਿ ਬਠਿੰਡਾ ਜਿਲ੍ਹੇ ਅੰਦਰ ਦੁਕਾਨਾਂ ਬੰਦ ਕਰਨ ਸੰਬੰਧੀ ਅਜਿਹਾ ਕੋਈ ਹੁਕਮ ਨਹੀਂ ਹੋਇਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਜਾਅਲੀ ਤੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦੀ ਤਾੜਨਾ ਕੀਤੀ ਹੈ।