ਜੰਗ ਕੋਈ ਮਸਲੇ ਦਾ ਹੱਲ ਨਹੀਂ - ਸੁਖਪਾਲ ਸਿੰਘ ਖਹਿਰਾ

ਭੁਲੱਥ, 10 ਮਈ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ, ਕਿ ਪਹਿਲਗਾਮ ਵਿਚ ਜਿਹੜਾ ਅੱਤਵਾਦ ਅਟੈਕ ਹੋਇਆ ਸੀ ਬਹੁਤ ਹੀ ਮੰਦਭਾਗੀ ਗੱਲ ਸੀ, ਉਸੇ ਮੁੱਦੇ ਨੂੰ ਲੈ ਕੇ ਜੋ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਸ਼ੁਰੂ ਕੀਤੀ ਜਾ ਰਹੀ ਹੈ , ਇਹ ਕੋਈ ਮਸਲੇ ਦਾ ਹੱਲ ਨਹੀਂ, ਉਹਨਾਂ ਕਿਹਾ ਕਿ ਆਪਣੇ ਸਾਹਮਣੇ ਵਿਸ਼ਵ ਦੇ ਵਿੱਚ ਦੋ ਵੱਡੇ ਯੁੱਧ ਚੱਲ ਰਹੇ ਹਨ ਯੂਕਰੇਨ ਤੇ ਰਸ਼ੀਆ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ, ਇਜਰਾਇਲ ਤੇ ਹਮਸ ਦਾ ਲੰਬਾ ਸਮਾਂ ਯੁੱਧ ਚੱਲਿਆ, ਕਿੰਨਾ ਨੁਕਸਾਨ ਹੋਇਆ ਹਾਲੇ ਤੱਕ ਭਾਰਤ ਤੇ ਪਾਕਿਸਤਾਨ ਟੈਂਸ਼ਨ ਅੰਡਰ ਕੰਟਰੋਲ ਹੈ, ਥੋੜਾ ਬਹੁਤਾ ਡਰੇਨਜ ਵਗੈਰਾ ਚੱਲ ਰਹੇ ਹਨ ਤੇ ਦੂਜੇ ਪਾਸੇ ਦੋਹਾਂ ਦੇਸ਼ਾਂ ਦਾ ਮੀਡੀਆ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰ ਰਿਹਾ ਹੈ, ਉਹਨਾਂ ਕਿਹਾ, ਰਾਤ ਸਮੇਂ ਬਲੈਕ ਆਊਟ ਕੀਤਾ ਜਾ ਰਿਹਾ ਹੈ ਬਲੈਕ ਆਊਟ ਕੋਈ ਇਸ ਮਸਲੇ ਦਾ ਹੱਲ ਨਹੀ, ਦੂਜੇ ਪਾਸੇ ਉਹਨਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਕਿਹਾ, ਕਿ ਸਾਨੂੰ ਪਾਣੀਆਂ ਦੀ ਲੜਾਈ ਲੜਨੀ ਪੈਣੀ ਹੈ ਕਿਉਂਕਿ ਸਾਡੇ ਪਾਣੀ ਖੋਹੇ ਜਾ ਰਹੇ ਹਨ, ਉਹਨਾਂ ਕਿਹਾ ਕਿ ਅੱਜ ਜੰਗ ਦੀ ਗੱਲ ਕਰੀਏ, ਤਾਂ ਦੋਵੇਂ ਦੇਸ਼ ਪਾਕਿਸਤਾਨ ਤੇ ਭਾਰਤ ਆਰਥਿਕ ਪੱਖੋਂ ਕਮਜ਼ੋਰ ਹਨ , ਜਿਸ ਕਰਕੇ ਜੰਗ ਲੱਗਣ ਨਾਲ ਦੋਵੇਂ ਦੇਸ਼ ਆਰਥਿਕ ਪੱਖੋ ਹੋਰ ਵਧੇਰੇ ਕਮਜ਼ੋਰ ਹੋਣਗੇ, ਜਿਸ ਕਰਕੇ ਇਸ ਦਾ ਹੱਲ ਬੈਠ ਕੇ ਵੀ ਲੱਭਿਆ ਜਾ ਸਕਦਾ ਹੈ