ਬੁਰਜ ਮੱਖਣ ਸਿੰਘ ਵਾਲਾ ਵਿਖੇ ਵੀ ਡਿੱਗੇ ਹਵਾਈ ਹਥਿਆਰ ਦੇ ਹਿੱਸੇ

ਮਮਦੋਟ, (ਫ਼ਿਰੋਜ਼ਪੁਰ), 10 ਮਈ (ਰਾਜਿੰਦਰ ਸਿੰਘ ਹਾਂਡਾ)- ਦੇਰ ਰਾਤ ਕੋਈ 1:30 ਵਜੇ ਦੇ ਕਰੀਬ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਬੁਰਜ ਮੱਖਣ ਸਿੰਘ ਵਾਲਾ ਵਿਖੇ ਵੀ ਹਲਕੇ ਧਮਾਕੇ ਦੀ ਅਵਾਜ਼ ਤੋਂ ਬਾਅਦ ਲੋਕ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਰਿਹਾਇਸ਼ੀ ਖੇਤਰ ਦੇ ਨਾਲ ਹੀ ਹਵਾਈ ਹਥਿਆਰ ਦਾ ਇਕ ਹਿੱਸਾ ਡਿੱਗਿਆ ਮਿਲਿਆ। ਪਿੰਡ ਵਾਸੀਆਂ ਅਨੁਸਾਰ ਇਸ ਹਵਾਈ ਹਥਿਆਰ ਦੇ ਟੁਕੜੇ ਦੇ ਟਕਰਾਉਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਪਰ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ’ਤੇ ਫੌਜ ਤੇ ਪੰਜਾਬ ਪੁਲਿਸ ਸਾਂਝਾ ਅਭਿਆਨ ਚਲਾ ਰਿਹਾ ਹੈ।