ਨਹੀਂ ਫੜੀ ਗਈ ਕੋਈ ਭਾਰਤੀ ਮਹਿਲਾ ਪਾਇਲਟ- ਪੀ.ਆਈ.ਬੀ.

ਨਵੀਂ ਦਿੱਲੀ, 10 ਮਈ- ਪੀ.ਆਈ.ਬੀ. ਨੇ ਜਾਣਕਾਰਕੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ ਨੂੰ ਫੜਿਆ ਨਹੀਂ ਗਿਆ ਹੈ। ਪਾਕਿਸਤਾਨ ਪੱਖੀ ਸੋਸ਼ਲ ਮੀਡੀਆ ਹੈਂਡਲ ਦਾਅਵਾ ਕਰਦੇ ਹਨ ਕਿ ਇਕ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ, ਸਕੁਐਡਰਨ ਲੀਡਰ ਸ਼ਿਵਾਨੀ ਸਿੰਘ, ਨੂੰ ਪਾਕਿਸਤਾਨ ਵਿਚ ਫੜ ਲਿਆ ਗਿਆ ਹੈ। ਇਹ ਦਾਅਵਾ ਝੂਠਾ ਹੈ।