ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਾਰਾਪੁਰ ’ਚੋਂ ਮਿਲੀ ਬੰਬਨੁਮਾ ਚੀਜ਼

ਬਟਾਲਾ, 9 ਮਈ (ਸਤਿੰਦਰ ਸਿੰਘ)-ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਦੇ ਪਿੰਡ ਦਾਰਾਪੁਰ ’ਚ ਬੰਬਨੁਮਾ ਚੀਜ਼ ਮਿਲਣ ਦੀ ਖਬਰ ਹੈ। ਪਿੰਡ ਦੇ ਪੰਚਾਇਤ ਮੈਂਬਰ ਦੇ ਘਰੋਂ ਪੁਲਿਸ ਨੇ ਉਸ ਨੂੰ ਬਰਾਮਦ ਕਰ ਲਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਤਿੱਬੜੀ ਛਾਉਣੀ ਦੇ ਨੇੜੇ ਪੈਂਦਾ ਹੈ ਪਿੰਡ ਦਾਰਾਪੁਰ, ਜਿਥੋਂ ਸਾਰੀ ਰਾਤ ਆਵਾਜ਼ਾਂ ਆਉਂਦੀਆਂ ਰਹੀਆਂ ਸਨ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਿਸੇ ਡਰੋਨ ਦਾ ਹਿੱਸਾ ਹੈ, ਜਾਂ ਕੋਈ ਵਿਸਫੋਟਕ ਪਦਾਰਥ ਹੈ।