JALANDHAR WEATHER

ਫਿਰੋਜਪੁਰ-ਫਾਜ਼ਿਲਕਾ ਮਾਰਗ 'ਤੇ ਪੈਂਦੇ ਪਿੰਡ ਖਾਈ ਵਿਖੇ ਡਰੋਨ ਹਮਲੇ 'ਚ ਤਿੰਨ ਜਖਮੀ

ਫਿਰੋਜ਼ਪੁਰ 9 ਮਈ ( ਰਾਕੇਸ਼ ਚਾਵਲਾ )-ਫਿਰੋਜ਼ਪੁਰ ਸ਼ਹਿਰ ਉੱਪਰੋਂ ਰਾਤ ਦੇ ਸਵਾ ਅੱਠ ਵਜੇ ਤੋਂ ਲੈ ਕੇ 9 ਵਜੇ ਤੱਕ ਚੱਲ ਰਹੇ ਡਰੋਨਾਂ ਤੇ ਮਿਜਾਇਲਾਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਫਿਰੋਜਪੁਰ ਫ਼ਜ਼ਿਲਕ ਮਾਰਗ ਤੇ ਫਿਰੋਜ਼ਪਰ ਤੋਂ ਕਰੀਬ ਛੇ ਸੱਤ ਕਿਲੋਮੀਟਰ ਦੂਰ ਪਿੰਡ ਖਾਈ ਫੇਮੇ ਕੇ ਵਿਖੇ ਲਖਵਿੰਦਰ ਸਿੰਘ ਦੇ ਘਰ ਮਿਜਾਇਲ ਜਾਂ ਡਰੋਨ ਡਿੱਗਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ ।ਜਿਨਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਉਹਨਾਂ ਦੇ ਘਰ ਅੰਦਰ ਅੱਗ ਲੱਗਣ ਨਾਲ ਕਾਰ ਤੇ ਹੋਰ ਸਮਾਨ ਵੀ ਸੜ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ