ਮਿਲਟਰੀ ਛਾਉਣੀ ਉੱਚੀ ਬੱਸੀ ਵਿਖੇ ਦੂਸਰੇ ਦਿਨ ਵੀ ਪਾਕਿਸਤਾਨ ਫੌਜ ਵੱਲੋਂ ਮਜਾਇਲਾਂ ਅਤੇ ਡਰਾਉਣ ਨਾਲ ਹਮਲਾ
ਭਾਰਤੀ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਕੀਤਾ ਮਿਜਾਇਲਾਂ ਅਤੇ ਡਰੋਨ ਹਮਲੇ ਨੂੰ ਨਾਕਾਮ
ਮੁਕੇਰੀਆਂ, 9 ਮਈ (ਰਾਮਗੜੀਆ)-ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਅੱਜ ਫਿਰ ਹੁਸ਼ਿਆਰਪੁਰ ਜਿਲੇ ਵਿੱਚ ਮੁਕੇਰੀਆਂ ਨਜ਼ਦੀਕੀ ਪੈਂਦੇ ਮਿਲਟਰੀ ਛਾਉਣੀ ਉੱਚੀ ਬਸੀ ਉੱਤੇ 9 ਬਜੇ ਦੇ ਕਰੀਬਡਰੋਨ ਅਤੇ ਮਿਜਾਇਲ ਹਮਲੇ ਕੀਤੇ ਗਏ। ਇਹ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਜਿਸ ਵਿਚ ਭਾਰਤ ਦੇ ਏਅਰ ਡੀਟੈਕਟ ਸਿਸਟਮ ਰਾਹੀਂ ਜਵਾਬੀ ਕਾਰਵਾਈ ਕਰਕੇ ਇਹਨਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ।
ਨੌ ਵਜੇ ਦੇ ਕਰੀਬ ਸੱਤ ਅਠ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਤੋਂ ਬਾਅਦ ਮਿਲਟਰੀ ਜਵਾਨਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਆਪਣੇ ਏਅਰ ਡਿਫੈਂਸ ਦੇ ਸਿਸਟਮ ਰਾਹੀਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ ਜਿਲਾ ਹੁਸ਼ਿਆਰਪੁਰ ਵਿੱਚ ਅੱਜ ਵੀ ਦੂਸਰੇ ਦਿਨ ਸਵਾ 8 ਵਜੇ ਤੋਂ ਬਲੈਕ ਆਊਟ ਲਾਗੂ ਕਰ ਦਿੱਤਾ ਗਿਆ ਸੀ ਅਤੇ ਲੋਕ ਸਮੇਂ ਸਿਰ ਅਸੀਂ ਆਪਣੇ ਘਰਾਂ ਵਿੱਚ ਆ ਚੁੱਕੇ ਸਨ ਅਤੇ ਲਾਈਟਾਂ ਬੰਦ ਕਰਕੇ ਬਿਲਕੁਲ ਬਲੈਕ ਆਊਟ ਵਿੱਚ ਸ਼ਾਮਿਲ ਹੋ ਕੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਸਨ। ਜਦੋਂ ਹੀ ਜਿਵੇਂ ਹੀ ਇਹ ਧਮਾਕੇ ਲੋਕਾਂ ਨੇ ਸੁਣੇ ਤੇ ਲੋਕ ਆਪਣੇ ਛੱਤਾਂ ਉੱਤੇ ਚੜ ਗਏ ਅਤੇ ਇਹਨਾਂ ਤੋਂ ਹੱਥਕਿਆ ਦੀ ਗੂੰਜ ਬਹੁਤ ਦੂਰ ਤੱਕ ਗਈ ਭਾਰਤੀ ਫੌਜ ਦੇ ਡਿਫੈਂਸ ਏਅਰ ਡਿਫੈਂਸ ਸਿਸਟਮ ਨੇ ਅੱਜ ਵੀ ਪਾਕਿਸਤਾਨ ਫੌਜ ਵੱਲੋਂ ਛੱਡੇ ਗਏ ਡਰੋਨ ਅਤੇ ਮਜਾਇਲ ਹਮਲੇ ਨੂੰ ਨਾਕਾਮ ਕਰਦਿਆਂ ਉਹਨਾਂ ਨੂੰ ਆਸਮਾਨ ਵਿੱਚ ਨਸ਼ਟ ਕੀਤਾ ਪਰੰਤੂ ਧਮਾਕੇ ਤੋਂ ਬਾਅਦ ਅੱਗ ਦੇ ਗੋਲਿਆਂ ਦੇ ਰੂਪ ਵਿੱਚ ਆਸਮਾਨ ਵਿੱਚ ਲੋਕਾਂ ਨੇ ਖਿਲਰਦੇ ਹੋਏ ਦੇਖੇ, ਜ਼ਿਕਰ ਯੋਗ ਹੈ ਕਿ ਉਚੀ ਵਸੀ ਮਿਲਟਰੀ ਸੋਣੀ ਨੂੰ ਪਾਕਿਸਤਾਨ ਵੱਲੋਂ ਬਾਰ-ਬਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੀਤੀ ਰਾਤ ਵੀ ਸਵੇਰੇ 4 ਵਜੇ ਦੂਸਰੇ ਬਾਰ ਮਿਲਟਰੀ ਉੱਤੇ ਪਾਕਿਸਤਾਨ ਵੱਲੋਂ ਮਿਜਾਈਲਾਂ ਮਜਾਲਾਂ ਨੇ ਅਟੈਕ ਕੀਤਾ ਗਿਆ ਸੀ ।